ਟਾਂਡਾ ਉੜਮੁੜ, 19 ਜਨਵਰੀ (ਨਵਦੀਪ ਸਿੰਘ ) - ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਵੱਲੋ ਅੱਜ ਫਿੱਟ ਇੰਡੀਆ ਅਭਿਆਨ ਤਹਿਤ ਸਾਈਕਲ ਰੈਲੀ ਕੱਢੀ ਗਈ | ਜਿਸ ਵਿੱਚ ਸ਼ਾਮਲ ਹੋਕੇ ਵਿਦਿਆਰਥੀਆਂ ਅਤੇ ਸ਼ਹਿਰ ਵਾਸੀਆਂ ਨੇ ਫਿੱਟ ਇੰਡੀਆ ਮੁਹਿੰਮ ਦੇ ਉਦੇਸ਼ਾਂ ਬਾਰੇ ਲੋਕਾਂ ਨੂੰ ਸੰਦੇਸ਼ ਦਿੱਤਾ | ਇਸ ਰੈਲੀ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਨਾਲ ਨਾਲ ਪੈਡਲਰ ਕਲੱਬਦੀ ਟੀਮ ਅਤੇ ਐੱਨ.ਸੀ.ਸੀ. ਦੇ ਕੈਡਿਟਾਂ ਨੇ ਵੀ ਹਿੱਸਾ ਲਿਆ | ਇਸ ਸਾਈਕਲ ਰੈਲੀ ਨੂੰ ਅੱਜ ਸਵੇਰੇ ਪ੍ਰਿੰਸੀਪਲ ਰਜਿੰਦਰ ਕੌਰ ਨੇ ਸਵੇਰੇ 10 ਵਜੇ ਹਰੀ ਝੰਡੀ ਦਿਖਾ ਕੇ ਕਾਲਜ ਤੋਂ ਰਵਾਨਾ ਕੀਤਾ | ਇਸ ਦੌਰਾਨ ਉਨ੍ਹਾਂ ਸਾਰੀਆਂ ਨੂੰ ਤੰਦਰੁਸਤ ਰਹਿਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਫਿੱਟਨੈੱਸ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਦੀ ਸਭ ਨਾਲੋਂ ਜਰੂਰੀ ਸ਼ਰਤ ਹੈ ਅਤੇ ਤੰਦਰੁਸਤੀ ਨੂੰ ਹਜ਼ਾਰ ਨਿਆਮਤਾ ਤੋਂ ਵੱਧ ਮੰਨਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਖੇਡਾਂ, ਕਸਰਤ ਅਤੇ ਯੋਗਾ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਲਈ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਫਿੱਟਨੈੱਸ ਲਈ ਕਿੱਤੇ ਉੱਦਮ ਸਾਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਨ | ਇਸ ਦੌਰਾਨ ਇਹ ਸਾਈਕਲ ਰੈਲੀ ਵੱਖ ਵੱਖ ਪਿੰਡਾਂ ਵਿੱਚੋਂ ਹੁੰਦੀ ਹੋਈ ਕਾਲਜ ਆਕੇ ਸਮਾਪਤ ਹੋਈ | ਇਸ ਮੌਕੇ ਵਾਈਸ ਪ੍ਰਿੰਸੀਪਲ ਰਾਜ ਕੁਮਾਰ, ਮੇਜਰ ਗੁਰਮੀਤ ਸਿੰਘ, ਪ੍ਰੋਫੈਸਰ ਬਲਵਿੰਦਰ
ਸਿੰਘ, ਡਾਕਟਰ ਸ਼ਸ਼ੀ ਬਾਲਾ, ਪ੍ਰੋਫੈਸਰ ਗਗਨਦੀਪ, ਪ੍ਰੋਫੈਸਰ ਦਵਿੰਦਰ ਕੌਰ, ਪ੍ਰੋਫੈਸਰ
ਰਮਿੰਦਰਜੀਤ ਕੌਰ, ਪ੍ਰੋਫੈਸਰ ਸੋਨੀਆ ਚਾਹਲ, ਪ੍ਰੋਫੈਸਰ ਮਨਮੋਹਨ ਸਿੰਘ, ਪ੍ਰੋਫ਼ੈਸਰ
ਗੁਰਦੇਵ ਸਿੰਘ, ਪ੍ਰੋਫੈਸਰ ਮਲਕੀਤ ਸਿੰਘ, ਹਰਮੇਸ਼ ਸਿੰਘ, ਵਰਿੰਦਰ ਕੁਮਾਰ, ਸਰਬਜੀਤ
ਸਿੰਘ, ਪ੍ਰੋਫੈਸਰ ਸ਼ੈਫਾਲੀ ਵਾਲੀਆ, ਜਸ ਸੋਹਲ, ਮਨਿੰਦਰ ਮੰਡ, ਅਨਿਲ ਵਿੱਜ, ਪ੍ਰੋਫੈਸਰ
ਰੰਜਨਾ, ਨਵਜੀਤ ਕੌਰ, ਰਾਜੇਸ਼ ਕੁਮਾਰ, ਚੌਧਰੀ ਭੁਪਿੰਦਰ ਸਿੰਘ , ਸੁਖਨਿੰਦਰ ਸਿੰਘ
ਕਲੋਟੀ, ਜਗਦੀਪ ਮਾਨ, ਦਲਜੀਤ ਸੋਢੀ, ਮਨਦੀਪ ਸਿੰਘ ਦੀਪਾ, ਜੋਤੀ ਸੈਣੀ, ਤਰਨ ਸੈਣੀ ਆਦਿ
ਮੌਜੂਦ ਸਨ |


0 Comments