ਟਾਂਡਾ ਉੜਮੁੜ, 29 ਜਨਵਰੀ (ਨਵਦੀਪ ਸਿੰਘ ) - ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੇ ਨਿੱਜੀ ਮੋਬਾਈਲ ਹਸਪਤਾਲ ਦੀ ਟੀਮ ਵੱਲੋ ਪਿੰਡ ਸਹਿਬਾਜ਼ਪੁਰ ਵਿੱਚ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ | ਸਰਪੰਚ ਹਰਦੀਪ ਸਿੰਘ ਸਾਬੀ ਦੀ ਅਗਵਾਈ ਵਿੱਚ ਲੱਗੇ ਇਸ ਕੈਂਪ ਦਾ ਉਦਘਾਟਨ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕੀਤਾ | ਇਸ ਮੌਕੇ ਡਾਕਟਰ ਬਲਵਿੰਦਰ ਸਿੰਘ, ਡਾਕਟਰ ਜਸਵੀਰ ਸਿੰਘ, ਡਾਕਟਰ ਅਕਸ਼ੇ ਸੰਦਲ, ਰਜਨੀਤ ਸਿੰਘ, ਊਸ਼ਾ ਰਾਣੀ, ਕਾਜਲ ਸ਼ਰਮਾ ਅਤੇ ਤੀਰਥ ਸਿੰਘ ਦੀ ਟੀਮ ਨੇ ਸੇਵਾਵਾਂ ਦਿੰਦੇ ਹੋਏ 155 ਲੋਕਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ . ਇਸ ਮੌਕੇ ਵੱਖ ਵੱਖ ਤਰਾਂ ਦੇ ਮੈਡੀਕਲ ਟੈਸਟ ਵੀ ਕੀਤੇ ਗਏ .
ਇਸ ਮੌਕੇ ਮੌਜੂਦ ਦਲਜੀਤ ਸਿੰਘ ਗਿਲਜੀਆਂ ਨੇ ਦੱਸਿਆ ਕਿ ਮੋਬਾਈਲ ਹਸਪਤਾਲ ਵੱਲੋਂ 29 ਜਨਵਰੀ ਨੂੰ ਮਾਨਪੁਰ ਵਿਖੇ, 30 ਨੂੰ ਫਿਰੋਜ਼ ਰੌਲੀਆ, 31 ਜਨਵਰੀ ਨੂੰ ਪੁਲ ਪੁਖਤਾ, 1 ਫਰਵਰੀ ਨੂੰ ਦਬੁਰਜੀ ਅਤੇ 2 ਫਰਵਰੀ ਵਾਰਡ 15 ਉੜਮੁੜ ਵਿੱਚ ਮੁਫ਼ਤ ਕੈਂਪ ਲਾਏ ਜਾਣਗੇ | ਇਸ ਮੌਕੇ ਮਨੀ ਸਹਿਬਾਜ਼ਪੁਰ, ਸਾਬੀ ਸਹਿਬਾਜ਼ਪੁਰ, ਸਰਪੰਚ ਗੀਤਾ ਰਾਣੀ ਕੋਟਲੀ, ਨੰਬਰਦਾਰ ਓਂਕਾਰ ਸਿੰਘ, ਗੁਰਵੀਰ ਰਿੰਕੂ, ਡਾਕਟਰ ਭੱਟੀ, ਡਾਕਟਰ ਗੁਰਚਰਨ ਸਿੰਘ ਮੂਨਕਾ, ਸੁੱਖਾ ਕੋਟਲੀ, ਸਾਬਕਾ ਸਰਪੰਚ ਰਜਿੰਦਰ ਸਿੰਘ ਦੀਪ, ਕੁਲਵੀਰ ਸਿੰਘ ਔਜਲਾ, ਮਾਸਟਰ ਜੋਗਿੰਦਰ ਸਿੰਘ, ਓਂਕਾਰ ਸਿੰਘ ਸਮੂਹ ਪਿੰਡ ਵਾਸੀ ਮੌਜੂਦ ਸਨ |

0 Comments