ਭਾਜਪਾ ਮੰਡਲ ਟਾਂਡਾ ਦੀ ਟੀਮ ਨੇ ਕੀਤਾ ਵਿਖੇ ਸੀ.ਏ.ਏ. ਦੇ ਹੱਕ ਵਿੱਚ ਰੈਲੀ ਕੱਢ ਕੀਤਾ ਲੋਕਾਂ ਨੂੰ ਜਾਗਰੂਕ

ਟਾਂਡਾ ਉੜਮੁੜ 17 ਜਨਵਰੀ (ਨਵਦੀਪ ਸਿੰਘ ) :                                                                                                     ਟਾਂਡਾ  ਵਿਖੇ ਭਾਜਪਾ ਮੰਡਲ ਵਰਕਰਾਂ ਵੱਲੋਂ  ਨਾਗਰਿਕ ਸੰਸ਼ੋਧਨ ਐਕਟ (ਸੀ. ਏ .ਏ. ) ਦੇ ਹੱਕ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਚੇਤਨਾ ਰੈਲੀ ਕੱਢੀ ਕੇ ਲੋਕਾਂ ਨੂੰ ਜਾਗਰੂਕ ਕੀਤਾ । ਮੰਡਲ ਪ੍ਰਧਾਨ ਅਨਿਲ ਗੋਰਾ ਦੀ  ਅਗਵਾਈ ਵਿੱਚ ਕੱਢੀ ਗਈ ਇਸ ਚੇਤਨਾ ਰੈਲੀ ਦੌਰਾਨ ਮੁੱਖ ਮਹਿਮਾਨ ਸੀਨੀਅਰ ਭਾਜਪਾ ਆਗੂ ਜਵਾਹਰ ਲਾਲ ਖੁਰਾਣਾ ਨੇ  ਲੋਕਾਂ ਨੂੰ ਸੀ. ਏ. ਏ .ਕਾਨੂੰਨ ਦੇ ਹੱਕ ਵਿੱਚ ਜਾਣਕਾਰੀ ਦਿੱਤੀ । ਇਸ ਦੌਰਾਨ ਭਾਜਪਾ ਵਰਕਰਾਂ ਨੇ ਮੇਨ ਬਜ਼ਾਰ ਉੜਮੁੜ, ਗਾਂਧੀ ਚੋਕ ਅਤੇ ਹੋਰ ਸਥਾਨਾਂ ਤੇ ਜਾਕੇ  ਇਸ ਕਾਨੂੰਨ ਸਬੰਧੀ ਕਿਤਾਬਚਾ ਵੰਡਿਆ . ਇਸ ਦੌਰਾਨ ਕਨੂੰ ਦੇ ਹੱਕ ਵਿੱਚ ਲਿਟਰੇਚਰ ਵੰਡਦਿਆਂ ਦੱਸਿਆ ਕਿ ਵਿਰੋਧੀ ਤਾਕਤਾਂ ਭਾਜਪਾ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ । ਉਨਾਂ ਨੇ ਕਿਹਾ ਕਿ ਲੋਕਾਂ ਨੂੰ ਭਰਮ ਦੀ ਸਥਿਤੀ ਵਿੱਚ ਪਾਇਆ ਜਾ ਰਿਹਾ ਹੈ। ਇਸ ਮੌਕੇ ਉਨਾਂ ਇਹ ਵੀ ਕਿਹਾ ਕਿ ਭਾਜਪਾ ਵੱਲੋਂ ਦੇਸ਼ ਹਿੱਤ ਵਿੱਚ ਲਏ ਗਏ ਫੈਸਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਵਿਰੋਧੀਆਂ ਦੀ ਚਾਲ ਹੈ। ਉਨਾਂ ਇਸ ਮੌਕੇ ਉਨਾਂ ਪ੍ਰਧਾਨ ਮੰਤਰੀ ਮੋਦੀ ਦੇ ਇਸ ਫੈਸਲੇ ਨੂੰ ਦੇਸ਼ ਹਿੱਤ ਵਿੱਚ ਲਿਆ ਦਲੇਰਾਨਾ ਫੈਸਲਾ ਲਿਆ ਹੈ .  ਇਸ ਦੌਰਾਨ ਕੇਵਲ ਖੁਰਾਣਾ, ਬਿਮਲ ਅਰੋੜਾ, ਰਜੀਵ ਖੰਨਾ, ਸੰਦੀਪ ਖੰਨਾ, ਵਿਨੋਦ ਖੋਸਲਾ, ਬਗੀਚਾ ਸਿੰਘ, ਹਰਭਜਨ ਸੈਣੀ, ਕਮਲ ਜੈਨ, ਨਿਤਿਨ, ਗੁਰਮੀਤ ਬਿੱਟੂ, ਓਮ ਪੁਰੀ, ਤਰਸੇਮ ਨਈਅਰ, ਹਨੀ ਖੁਰਾਣਾ, ਰਜੀਵ ਕੁਕਰੇਜਾ, ਅਜੇ ਖੁਰਾਣਾ, ਪ੍ਰਵੀਨ ਮਲਹੋਤਰਾ, ਰਿੰਕੂ, ਨਵਦੀਪ ਕੁਮਾਰ, ਨਾਸਿਰ, ਰਾਜਨ ਮਦਾਨ, ਸੁਰਿੰਦਰ ਅਰੋੜਾ, ਵੇਦ ਪ੍ਰਕਾਸ਼, ਲਾਲਾ ਬਿਸ਼ਨ ਦਾਸ, ਡਿੰਪਲ ਸਚਦੇਵਾ, ਗੋਪਾਲ  ਆਦਿ ਮੌਜੂਦ ਸਨ।
advt.

Post a Comment

0 Comments