ਮੋਟਰਸਾਈਕਲ ਸਵਾਰਾ ਨੇ ਪਿੰਡ ਬੈਸਾ ਨਜ਼ਦੀਕ ਟੈਪੂ ਚਾਲਕ ਨੂੰ ਲੁੱਟਿਆ

ਟਾਂਡਾ ਉੜਮੁੜ , 19   ਜਨਵਰੀ ( ਨਵਦੀਪ ਸਿੰਘ ) -  ਟਾਂਡਾ ਬੇਗੋਵਾਲ ਮਾਰਗ ਤੇ ਪਿੰਡ ਬੈਂਸ ਅਵਾਣ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਆਕਤੀਆਂ ਨੇ ਟੈਂਪੂ ਚਾਲਕ ਕੋਲੋਂ ਅੱਜ ਸਵੇਰੇ 6 ਵਜੇ ਨਕਦੀ ਲੁੱਟ ਲਈ  |  ਜਾਣਕਾਰੀ ਅਨੁਸਾਰ ਹਾਰਡਵੇਅਰ ਦਾ ਸਮਾਨ ਲੈਕੇ ਹੁਸ਼ਿਆਰਪੁਰ ਤੋਂ ਅੰਮ੍ਰਿਤਸਰ ਜਾ ਰਹੇ   ਟੈਂਪੂ ਚਾਲਕ  ਰਾਕੇਸ਼ ਕੁਮਾਰ ਪੁੱਤਰ ਸੰਤ ਰਾਮ ਨਿਵਾਸੀ   ਹੁਸ਼ਿਆਰਪੁਰ   ਨੂੰ ਪਿੰਡ ਬੈਂਸ ਅਵਾਣ ਦੇ ਗੋਲਡਨ ਫ਼ੂਡ ਰੈਸਟੋਰੈਂਟ ਨਜ਼ਦੀਕ   ਦੋ ਮੋਟਰਸਾਈਕਲਾਂ ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਇਹ ਕਹਿੰਦੇ ਹੋਏ ਘੇਰ ਲਿਆ ਅਤੇ  ਦਾਤਰ ਦੇ ਡਰਾਵੇ ਨਾਲ ਉਸ ਦੀ ਗੱਡੀ ਵਿੱਚੋਂ ਲਗਭਗ 10 ਹਜ਼ਾਰ ਰੁਪਏ ਅਤੇ ਹਾਰਡਵੇਅਰ ਦਾ ਸਮਾਨ ਕੱਢਕੇ ਫਰਾਰ ਹੋ ਗਏ | ਟਾਂਡਾ ਪੁਲਸ ਸੂਚਨਾ ਮਿਲਣ ਤੇ ਮਾਮਲੇ ਦੀ ਜਾਂਚ ਕਰ ਰਹੀ ਹੈਇਸ ਵਿੱਚ ਸੀਸੀਟੀਵੀ ਫੁਟੇਜ ਦੀ ਵੀ ਮਦਦ ਲਈ ਜਾ ਰਹੀ ਹੈ
advt.

Post a Comment

0 Comments