ਟਾਂਡਾ ਉੜਮੁੜ, 17 ਜਨਵਰੀ (ਨਵਦੀਪ ਸਿੰਘ ) - ਹੁਸ਼ਿਆਰਪੁਰ ਦੇ ਹਸਪਤਾਲ ਤੋਂ ਬੀਤੇ ਦਿਨੀ ਪੁਲਸ ਨੂੰ ਚਕਮਾ ਦੇਕੇ ਫਰਾਰ ਹੋਏ ਮੁਲਜ਼ਮ ਨੂੰ ਅੱਜ ਸਵੇਰੇ ਦਿੱਲੀ ਤੋਂ ਕਾਬੂ ਕਰਕੇ ਟਾਂਡਾ ਪੁਲਸ ਦੀ ਟੀਮ ਨੇ ਜਿਲਾ ਪੁਲਸ ਦੀ ਲਾਜ ਰੱਖੀ ਹੈ | ਕਾਬੂ ਕੀਤੇ ਮੁਲਜ਼ਮ ਹਰਪ੍ਰੀਤ ਸਿੰਘ ਨਿਵਾਸੀ ਮਿਆਣੀ ਨੇ ਪੰਚਮੜੀ ਦੇ ਆਰਮੀ ਸਿਖਲਾਈ ਸੈਂਟਰ ਤੋਂ ਹਥਿਆਰ ਚੋਰੀ ਕੀਤੇ ਸਨ ਅਤੇ ਟਾਂਡਾ ਪੁਲਸ ਨੇ ਉਸਨੂੰ ਕਾਬੂ ਕੀਤਾ ਸੀ ਅਤੇ ਉਹ ਜੇਲ ਵਿੱਚ ਸੀ | ਜੇਲ ਵਿੱਚੋਂ ਇਲਾਜ ਲਈ ਹਸਪਤਾਲ ਵਿੱਚ ਲਿਆਂਦੇ ਸਮੇ ਉਹ ਭੱਜਣ ਵਿੱਚ ਸਫਲ ਹੋ ਗਿਆ ਸੀ | ਜਿਸਨੂੰ ਕਾਬੂ ਕਰਨਾ ਜਿਲਾ ਪੁਲਸ ਲਈ ਵੱਡੀ ਚਨੌਤੀ ਸੀ | ਟਾਂਡਾ ਪੁਲਸ ਦੇ ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ਵਾਲੀ ਟਾਂਡਾ ਪੁਲਸ ਦੀ ਟੀਮ ਨੇ ਸਖਤ ਮੇਹਨਤ ਕਰਦੇ ਹੋਏ ਅੱਜ ਸਵੇਰੇ ਹਰਪ੍ਰੀਤ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਕਾਬੂ ਕਰ ਲਿਆ ਹੈ | ਟਾਂਡਾ ਪੁਲਸ ਦੀ ਇਸ ਵੱਡੀ ਪ੍ਰਾਪਤੀ ਨਾਲ ਜਿਲੇ ਵਿੱਚ ਟਾਂਡਾ ਪੁਲਸ ਨੂੰ ਕਾਫੀ ਵਾਹ ਵਾਹ ਮਿਲ ਰਹੀ ਹੈ |
advt.
advt.


0 Comments