ਥਾਣਾ ਰੋਡ ਟਾਂਡਾ ਤੇ 6 ਫਰਵਰੀ ਨੂੰ ਵਾਪਰੀਆਂ ਲੁੱਟ ਅਤੇ ਝਪਟਮਾਰੀ ਦੀਆਂ ਦੋ ਵਾਰਦਾਤਾਂ

ਟਾਂਡਾ ਉੜਮੁੜ ,7  ਫਰਵਰੀ (ਨਵਦੀਪ ਸਿੰਘ)- ਬੀਤੇ ਦਿਨ 6 ਫਰਵਰੀ ਨੂੰ  ਲੁੱਟ ਅਤੇ ਝਪਟਮਾਰੀ ਦੀਆਂ ਦੋ ਵਾਰਦਾਤਾਂ ਥਾਣਾ ਰੋਡ ਤੇ ਵਾਪਰੀਆਂ ਹਨ |  ਦੁਪਹਿਰ ਸਟੇਟ ਬੈਂਕ ਆਫ਼ ਇੰਡੀਆ ਉੜਮੜ ਦੀ  ਬਰਾਂਚ ਨਜ਼ਦੀਕ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਬਜ਼ੁਰਗ ਕੋਲੋਂ ਪੰਦਰਾਂ ਹਜ਼ਾਰ ਰੁਪਏ ਦੀ ਨਕਦੀ ਖੋਹਣ ਦਾ ਸਮਾਚਾਰ ਹੈ ਜਾਣਕਾਰੀ ਅਨੁਸਾਰ ਪਿੰਡ ਟਾਹਲੀ ਨਾਲ ਸਬੰਧਤ ਬਜ਼ੁਰਗ ਅਜੀਤ ਸਿੰਘ ਬੈਂਕ ਵਿਚੋਂ ਨਕਦੀ ਕਢਵਾ ਕੇ ਵਾਪਸ ਪਿੰਡ ਜਾ ਰਿਹਾ ਸੀ ਕਿ ਬੈਂਕ ਦੇ ਨਜ਼ਦੀਕ ਮੋੜ ਤੇ ਹੀ ਦੋ ਲੁਟੇਰਿਆਂ ਨੇ ਉਸ ਕੋਲੋਂ ਪੰਦਰਾਂ ਹਜ਼ਾਰ ਰੁਪਏ ਅਤੇ ਬੈਂਕ ਦੀ ਕਾਪੀ ਖੋਹ ਲਈ ਅਤੇ ਫ਼ਰਾਰ ਹੋ ਗਏ ਇਸੇ ਦਿਨ ਸ਼ਾਮ 7 ਵਜੇ ਨਿਰੰਕਾਰੀ ਭਵਨ ਨਜ਼ਦੀਕ ਰਹਿੰਦੀ ਔਰਤ ਸੰਤੋਸ਼ ਕੁਮਾਰੀ ਦੇ ਕੰਨ ਵਿੱਚੋਂ ਸੋਨੇ ਦੀ ਵਾਲੀ ਝਪਟ ਲਈ |
ADVT.

Post a Comment

0 Comments