ਵਿਦੇਸ਼ ਭੇਜਣ ਦਾ ਝਾਂਸਾ ਦੇਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਜਹੂਰਾ ਵਾਸੀ ਮੁਲਜ਼ਮ ਆਇਆ ਪੁਲਸ ਦੇ ਕਾਬੂ

ਟਾਂਡਾ ਉੜਮੁੜ ,12 ਫਰਵਰੀ (ਨਵਦੀਪ ਸਿੰਘ ) - ਵਿਦੇਸ਼ ਭੇਜਣ ਦਾ ਝਾਂਸਾ ਦੇਕੇ ਦੋ ਵਿਆਕਤੀਆਂ ਕੋਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਨਾਮਜ਼ਦ ਜਹੂਰਾ ਵਾਸੀ ਇਕ ਵਿਆਕਤੀ ਨੂੰ ਟਾਂਡਾ ਪੁਲਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਪੁਲਸ ਵੱਲੋ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜੀਵ ਕੁਮਾਰ ਉਰਫ ਜੁਗਨੂੰ ਪੁੱਤਰ ਪ੍ਰਦੀਪ ਕੁਮਾਰ ਨਿਵਾਸੀ ਜਹੂਰਾ ਦੇ ਰੂਪ ਵਿੱਚ ਹੋਈ ਹੈ | ਥਾਣਾ ਮੁਖੀ ਇੰਸਪੈਕਟਰ ਹਾਰਗੁਰਦੇਵ ਸਿੰਘ  ਨੇ ਦੱਸਿਆ ਕਿ ਉਕਤ ਮੁਲਜ਼ਮ ਅਤੇ ਉਸਦੇ ਸਾਥੀਆਂ ਦੇ ਖਿਲਾਫ 2109 ਵਿੱਚ ਥਾਣਾ ਟਾਂਡਾ ਵਿੱਚ ਵਿਦੇਸ਼ ਭੇਜਣ ਦਾ ਝਾਂਸਾ ਦੇਕੇ ਦੋਖਾਦੇਹੀ ਦੇਣ ਦੇ ਦੋ ਮਾਮਲੇ ਦਰਜ ਹਨ | ਪੁਲਸ ਨੇ ਇਹ ਮਾਮਲੇ ਠੱਗੀ ਦੇ ਸ਼ਿਕਾਰ ਹੋਏ ਪਲਵਿੰਦਰ ਸਿੰਘ ਖੋਖਰ ਅਤੇ ਬਲਵੰਤ ਸਿੰਘ ਅਹੀਆਪੁਰ ਦੇ ਬਿਆਨ ਦੇ ਅਧਾਰ ਤੇ ਦਰਜ ਕੀਤੇ ਸਨ
advt.

Post a Comment

0 Comments