ਸਰਕਾਰੀ ਸਕੂਲ ਖੁੱਡਾ ਵਿੱਚ ਕਰਵਾਇਆ ਗਿਆ ਸਲਾਨਾ ਸਮਾਗਮ

 ਟਾਂਡਾ ਉੜਮੁੜ, 19 ਫਰਵਰੀ (ਨਵਦੀਪ ਸਿੰਘ ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡਾ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ | ਪ੍ਰਿੰਸੀਪਲ ਇਕਬਾਲ ਕੌਰ ਦੀ ਦੇਖ ਰੇਖ ਵਿੱਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਹਨ ਸਿੰਘ ਲੇਹਲ ਨੇ ਕੀਤੀ ਜਦਕਿ ਸਮਾਗਮ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਦੇ ਰੂਪਿੱਚ ਸ਼ਾਮਿਲ ਹੋਏ | ਸਮਾਗਮ ਦਾ ਆਗਾਜ਼ ਸ਼ਬਦ ਗਾਇਨ ਦੇ ਨਾਲ ਹੋਇਆ ਜਿਸ ਉਪਰੰਤ ਬੱਚਿਆਂ ਨੇ ਸ਼ਾਨਦਾਰ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਕੂਲ ਪ੍ਰਿੰਸੀਪਲ ਇਕਬਾਲ ਕੌਰ ਅਤੇ ਸਟੇਜ ਦਾ ਸੰਚਾਲਨ ਕਰ ਰਹੇ ਜਸਵਿੰਦਰ ਸਿੰਘ ਨੇ ਸਕੂਲ ਦੀਆਂ ਖੇਡਾਂ ਅਤੇ ਸਿੱਖਿਆ ਵਿਚ ਪ੍ਰਾਪਤੀਆਂ ਬਾਰੇ ਮੁੱਖ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ | ਇਸ ਦੌਰਾਨ ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ   ਗਿਲਜੀਆਂ ਨੇ ਪੜ੍ਹਾਈ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ  ਸੇਧ  ਭਰੀਆਂ ਗੱਲਾਂ ਨਾਲ ਨਿਵਾਜਿਆ ਅਤੇ ਮੁਕਾਬਲੇਬਾਜ਼ੀ ਦੇ ਇਸ ਯੁੱਗ ਵਿੱਚ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ |
ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰਵਿੰਦਰ ਪਾਲ ਸਿੰਘ ਗੋਰਾ,  ਪ੍ਰੋਫੈਸਰ  ਬਲਦੇਵ ਸਿੰਘ ਬੱਲੀ, ਮਾਸਟਰ ਕੇਵਲ ਸਿੰਘ ,ਸਰਪੰਚ ਰੱਲਣ  ਸਵਰਨ ਸਿੰਘ, ਸਰਪੰਚ ਖੁੱਡਾ ਡਾਕਟਰ ਜਸਵੀਰ ਸਿੰਘ, ਐੱਸ.ਡੀ.ਓ.ਜਸਵੀਰ ਸਿੰਘ ਖੁੱਡਾ, ,,ਗੋਲਡੀ ਅਰੋੜਾ, ਇਕਬਾਲ ਸਿੰਘ, ਡਾ ਜੋਗਿੰਦਰ ਸਿੰਘ, ਗੁਰਦੀਪ ਸਿੰਘ, ਮਨਜੀਤ ਸਿੰਘ ਯੂ ਐੱਸ ਏ, ਸਰਦਾਰਾ ਸਿੰਘ,ਮਾਸਟਰ ਹਰਜੀਤ ਸਿੰਘ, ਪ੍ਰੀਤਮ ਸਿੰਘ , ਹੈੱਡ ਮਾਸਟਰ ਅਮਰੀਕ ਸਿੰਘ ,ਸੁਦਰਸ਼ਨ ਕੌਰ,ਰੇਖਾ ਸ਼ਰਮਾ, ਰਸ਼ਵਿੰਦਰ ਕੌਰ, ਰਕੇਸ਼ ਸੈਣੀ, ਬਰਜਿੰਦਰ ਸਿੰਘ, ਗੀਤਾ ਦੇਵੀ, ਰਾਜਵਿੰਦਰ ਕੌਰ, ਗੁਰਪ੍ਰੀਤ ਸਿੰਘ, ਰਕੇਸ਼ ਕੁਮਾਰ, ਸੰਗੀਤ ਕੌਰ, ਹਰਦਿਆਲ ਸਿੰਘ, ਬਲਵੀਰ ਸਿੰਘ, ਬਲਵੀਰ ਕੌਰ, ਮੰਜੂਲਾ ਅਤੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਸੀ |
advt.

Post a Comment

0 Comments