ਨੈਸ਼ਨਲ ਸਾਇੰਸ ਓਲੰਪਿਅਡ ਵਿੱਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਨੋਵਾਲ ਵੈਦ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

 ਟਾਂਡਾ ਉੜਮੁੜ , 5 ਫਰਵਰੀ (ਪੱਤਰਕਾਰ ਮੰਚ ) -  ਗੁਰੂ ਗੋਬਿੰਦ ਸਿੰਘ ਸੁਸਾਇਟੀ (ਬੋਕਾਰੋ) ਝਾਰਖੰਡ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਸਾਇੰਸ ਓਲੰਪਿਅਡ ਫਾਊਂਡੇਸ਼ਨ ਵੱਲੋ  ਨੈਸ਼ਨਲ ਸਾਇੰਸ ਓਲੰਪਿਅਡ ਪ੍ਰਤੀਯੋਗਤਾ ਕਰਵਾਈ ਗਈ |  ਪ੍ਰਿੰਸੀਪਲ ਸਵਿੰਦਰ  ਕੌਰ ਮੱਲੀ ਦੀ ਅਗਵਾਈ ਵਿੱਚ ਕਰਵਾਈ ਗਈ ਇਸ ਪ੍ਰਤੀਯੋਗਤਾ ਵਿਚ  ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਵੱਧ ਚੜ੍ਹ ਕੇ ਭਾਗ ਲਿਆ
ਜਿਸ ਦੌਰਾਨ ਵੱਖ ਵੱਖ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਲ ਵਿਦਿਆਰਥੀਆਂ ਅੰਦਰ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਮੰਤਵ ਨਾਲ ਕਰਵਾਈ ਗਈ ਇਸ ਪ੍ਰਤੀਯੋਗਤਾ ਵਿੱਚ ਹਰਸ਼ਪ੍ਰੀਤ ਕੌਰ ਨੂੰ ਗੋਲਡ ਮੈਡਲ ਅਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਭਾਗ ਲੈਣ ਵਾਲੇ ਹੋਰਨਾਂ ਵਿਦਿਆਰਥੀ ਐਨਾਸਾਇਨ , ਗਗਨ ਸੀਕਰੀ, ਲਵਪ੍ਰੀਤ ਸਿੰਘ, ਹਿਨਾ ਕੁਮਾਰੀ,ਹਰਮਨਜੋਤ ਸਿੰਘ, ਹਰਜੋਤ ਸਿੰਘ,ਰਾਜਵੀਰ ਸਿੰਘ,ਅਰਮਾਨ ਬਰਮੋਤਾ, ਗਗਨਪ੍ਰੀਤ ਕੌਰ,ਮਾਨਵ ਬਰਮੋਤਾ,ਮੁਕਲ ਸ਼ਰਮਾ ਅਰਸ਼ਦੀਪ,ਹਰਪ੍ਰੀਤ ਕੌਰ,ਪਰਮਜੀਤ ਸਿੰਘ,ਰਿਆਜ਼ ਤਲਵਾਰ, ਸੱਤੀ ਸ਼ਰਮਾ ਅਤੇ ਲਵਜੋਤ ਸਿੰਘ ਨੂੰ ਭਾਗ ਲੈਣ ਲਈ  ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਸਵਿੰਦਰ ਕੌਰ ਮੱਲ੍ਹੀ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਰ ਜ਼ਿਆਦਾ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਇਸ ਮੌਕੇ ਮੈਡਮ ਨਵਨੀਤ ਕੌਰ,ਮਨਦੀਪ ਕੌਰ,ਜੋਤੀ ਸੈਣੀ,ਹਰਮਨਪ੍ਰੀਤ ਕੌਰ,ਸੰਦੀਪ ਕੌਰ,ਬਿੰਦੂ ਵਾਲੀਆ, ਮਨਪ੍ਰੀਤ ਮਨਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |

Post a Comment

0 Comments