ਡਾਕਟਰ ਅਮੀਰ ਸਿੰਘ ਕਾਲਕਟ ਸਰਕਾਰੀ ਸਕੂਲ ਉੜਮੁੜ ਦਾ ਸਲਾਨਾ ਇਨਾਮ ਵੰਡ ਸਮਾਗਮ

 ਟਾਂਡਾ ਉੜਮੁੜ, 20 ਫਰਵਰੀ (ਨਵਦੀਪ ਸਿੰਘ ) - ਡਾਕਟਰ ਅਮੀਰ ਸਿੰਘ ਕਾਲਕਟ ਮੈਮੋਰੀਅਲ (ਕੰਨਿਆ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੜਮੁੜ ਵਿਖੇ  ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ . ਪਿ੍ਰੰਸੀਪਲ ਹਰਦੀਪ ਸਿੰਘ  ਦੀ ਦੇਖ ਰੇਖ ਵਿੱਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਜ਼ਿਲਾ  ਸਿੱਖਿਆ ਅਫਸਰ ਮੋਹਨ ਸਿੰਘ ਲੇਹਲ ਨੇ ਕੀਤੀ ਜਦਕਿ ਸਮਾਗਮ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਦੇ ਰੂਪ ਵਿੱਚ ਸਾਮਿਲ ਹੋਏ . ਇਸ ਮੌਕੇ ਵਿਧਾਇਕ ਗਿਲਜੀਆਂ ਨੇ ਸਕੂਲ ਦੇ ਸਮਾਰਟ ਸਕੂਲ ਬਣਨ ਦਾ ਉਦਘਾਟਨ ਕੀਤਾ . 
  ਸਮਾਗਮ ਦਾ ਆਗਾਜ ਸਬਦ ਗਾਇਨ ਦੇ ਨਾਲ ਹੋਇਆ ਜਿਸ ਉਪਰੰਤ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ  ਸੱਭਿਆਚਾਰ ਦੀ ਮਹਿਕ ਵੰਡਦਾ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ . ਜਿਸ ਵਿੱਚ ਗਿੱਦਾ ਦੇ ਨਾਲ ਦੇਸ਼ ਭਗਤੀ ਵਾਲੇ ਗੀਤ ਉੱਤੇ ਕੋਰੀਓਗ੍ਰਾਫੀ ਭਾਵਪੂਰਨ ਸੀ . ਇਸ ਮੌਕੇ ਸਕੂਲ ਪਿ੍ਰੰਸੀਪਲ ਹਰਦੀਪ ਸਿੰਘ ਅਤੇ ਸਤਨਾਮ ਸਿੰਘ  ਨੇ ਸਕੂਲ ਦੀਆਂ ਖੇਡਾਂ ਅਤੇ ਸਿੱਖਿਆ ਵਿਚ ਪ੍ਰਾਪਤੀਆਂ ਬਾਰੇ ਮੁੱਖ ਮਹਿਮਾਨ ਨੂੰ ਜਾਣਕਾਰੀ ਦਿੱਤੀ ਅਤੇ ਸਕੂਲ ਦੀਆਂ ਲੋੜਾਂ ਤੋਂ ਜਾਣੂ ਕਰਵਾਇਆ .
ਇਸ ਦੌਰਾਨ ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪੜਾਈ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਸਰਕਾਰ ਵੱਲੋ ਸਿੱਖਿਆ ਸਹੂਲਤਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਇਸ ਸਕੂਲ ਦੀ ਚਾਰਦੀਵਾਰੀ ਲਈ ਅਤੇ ਹੋਰ ਸੁਧਾਰਾਂ ਲਈ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ . ਇਸ ਮੌਕੇ ਮੈਂਬਰ ਜ਼ਿਲਾ  ਪ੍ਰੀਸਦ ਰਵਿੰਦਰ ਪਾਲ ਸਿੰਘ ਗੋਰਾ,ਨਗਰ ਕੌਂਸਲ ਪ੍ਰਧਾਨ ਹਰੀ ਕਿ੍ਰਸ਼ਨ ਸੈਣੀ,ਕੌਂਸਲਰ   ਗੁਰਸੇਵਕ ਮਾਰਸਲ, ਰਕੇਸ ਬਿੱਟੂ, ਪਿ੍ਰੰਸੀਪਲ ਹਰੀ ਚੰਦ ਸਰਮਾ, ਗੋਲਡੀ ਕਲਿਆਣਪੁਰ, ਪਿੰਕੀ ਸੰਗਰ, ਬਾਬੂ ਰੂਪ ਲਾਲ, ਦੇਸ ਰਾਜ,ਸੰਨੀ ਪੰਡਿਤ, ਗੁਰਮੁੱਖ ਸਿੰਘ, ਪਿ੍ਰੰਸੀਪਲ ਐੱਨ .ਐੱਨ .ਸੈਣੀ, ਪਿ੍ਰੰਸੀਪਲ ਕਮਲਜੀਤ ਸਿੰਘ ਧੁੱਗਾ, ਪਿ੍ਰੰਸੀਪਲ ਇੰਦਰ ਕੁਮਾਰ ਸਾਹਨੀ, ਦਵਿੰਦਰ ਬਿੱਲੂ ਸੈਣੀ, ਤਰਸੇਮ ਲਾਲ, ਤਜਿੰਦਰ ਸਿੰਘ ਢਿੱਲੋਂ, ਪੰਕਜ ਸਚਦੇਵਾ,ਦਲਜੀਤ ਸਿੰਘ,ਜੀਵਨ ਕੁਮਾਰ ਬਬਲੀ ਬਲਦੇਵ ਰਾਜ, ਆਸ਼ੂ ਵੈਦ, ਪਿ੍ਰੰਸੀਪਲ,ਜਤਿੰਦਰ ਪਾਲ ਸਿੰਘ, ਪਿ੍ਰੰਸੀਪਲ ਰਾਜੇਸ ਕੁਮਾਰ, ਪਿ੍ਰੰਸੀਪਲ ਇੰਦਰਜੀਤ ਸਿੰਘ, ਇੰਦਰਜੀਤ ਧਾਲੀਵਾਲ, ਸਤੀਸ ਕੁਮਾਰ, ਮੰਜੂ ਸ਼ਰਮਾ, ਸ਼ਸ਼ੀ ਬਾਲਾ, ਕਵਿਤਾ ਮਹਿੰਦਰੂ, ਪਲਵਿੰਦਰ ਕੌਰ, ਨਵਜੋਤ ਕੌਰ ਸਹੋਤਾ,ਸੁਖਵਿੰਦਰ ਅਰੋੜਾ, ਸੁਖਵਿੰਦਰ ਕੌਰ, ਜਗਤਾਰ ਸਿੰਘ, ਰਾਜ ਕੁਮਾਰ, ਮੁਕੇਸ਼ ਕੁਮਾਰ, ਗੁਰਚਰਨ ਸਿੰਘ, ਇੰਦਰਜੀਤ ਕੌਰ   ਅਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ .                                       

Post a Comment

0 Comments