ਟਾਂਡਾ ਉੜਮੁੜ,25 ਮਾਰਚ (ਨਵਦੀਪ ਸਿੰਘ ) - ਸਮਾਜ ਸੇਵੀ ਸੰਸਥਾ ਅਕਾਲ ਚੈਰੀਟੇਬਲ ਸੁਸਾਇਟੀ ਵੱਲੋ ਕਰੋਨਾਂ ਵਾਇਰਸ ਤੋਂ ਬਚਾਅ ਲਈ ਵੱਖ ਵੱਖ 7 ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੈਨੀਟਾਈਜਰ ਅਤੇ ਮਾਸਕ ਵੰਡੇ ਗਏ | ਸਰਕਾਰ ਵੱਲੋ ਕਰਫਿਊ ਲਗਾਉਣ ਤੋਂ ਪਹਿਲਾ ਸੁਸਾਇਟੀ ਦੀ ਟੀਮ ਵੱਲੋ ਸਰਪ੍ਰਸਤ ਗੁਰਦੇਵ ਸਿੰਘ ਨਰਵਾਲ ਅਤੇ ਪ੍ਰਧਾਨ ਦਲਵੀਰ ਸਿੰਘ ਦੀ ਅਗਵਾਈ ਵਿੱਚ ਰਾਪੁਰ, ਜੌੜਾ, ਜਹੂਰਾ, ਚੋਲਾਂਗ, ਗੜੀ, ਨੰਗਲ ਫ਼ਰੀਦ ਅਤੇ ਗਨੀਪੁਰ ਬੱਧਣ ਵਿੱਚ ਲੋਕਾਂ ਨੂੰ 1000 ਸੈਨੀਟਾਈਜਰ ਅਤੇ ਮਾਸਕ ਵੰਡੇ ਗਏ | ਇਸ ਦੌਰਾਨ ਸੇਵਾਦਾਰਾਂ ਸੁਖਵੀਰ ਸਿੰਘ ਸੁੱਖਾ ਨਰਵਾਲ ਅਤੇ ਡਾਕਟਰ ਕੁਲਵਿੰਦਰ ਸਿੰਘ ਨਰਵਾਲ ਨੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਰਕਾਰ ਵੱਲੋ ਜਾਰੀ ਹਦਾਇਤਾਂ ਦਾ ਇੰਨ ਬਿੰਨ ਪਾਲਣ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਅਸੀਂ ਆਪਣੇ ਆਪ, ਪਰਿਵਾਰਾਂ ਅਤੇ ਆਪਣੇ ਸਮਾਜ ਨੂੰ ਸੁਰੱਖਿਅਤ ਰੱਖ ਸਕਦੇ ਹਾਂ |
ਉਨ੍ਹਾਂ ਲੋਕਾਂ ਨੂੰ ਆਪਣੇ ਘਰ ਵਿੱਚ ਹੀ ਰਹਿਣ ਦੀ ਅਪੀਲ ਕਰਦੇ ਹੋਏ ਆਪਣੇ ਹੱਥਾਂ ਦੀ ਲਗਾਤਾਰ ਸਾਬਣ ਅਤੇ ਸੈਨੀਟਾਈਜਰ ਨਾਲ ਸਫਾਈ ਰੱਖਣ ਦੀ ਸਲਾਹ ਦਿੱਤੀ | ਇਸ ਮੌਕੇ ਵਿਜੇ ਕੁਮਾਰ, ਬਾਬਾ ਚੋਲਾਂਗ, ਸੁਖਦੇਵ ਸਿੰਘ ਕੰਗ, ਬਲਕਾਰ ਸਿੰਘ ਕੰਗ, ਗੁਰਪਿੰਦਰ ਸਿੰਘ, ਜਗਮੋਹਨ ਸਿੰਘ, ਹਰਵਿੰਦਰ ਸਿੰਘ, ਹਰਕੀਰਤ ਸਿੰਘ, ਗੁਰਮਿੰਦਰ ਸਿੰਘ ਆਦਿ ਮੌਜੂਦ ਸਨ |
advt.

0 Comments