ਟਾਂਡਾ ਉੜਮੁੜ, 18 ਮਾਰਚ (ਪੱਤਰਕਾਰ ਮੰਚ ) - ਕਰੋਨਾਂ ਵਾਈਰਸ ਤੋਂ ਬਚਾਅ ਲਈ ਸਰਕਾਰ ਵੱਲੋ ਜਨਤਕ ਇਕੱਠ ਨਾ ਕਰਨ ਦੀ ਦਿੱਤੀ ਹਦਾਇਤ ਦੇ ਚਲਦਿਆਂ ਕਲੋਟੀ ਜਠੇਰਿਆਂ ਦਾ 23 ਮਾਰਚ ਨੂੰ ਪਿੰਡ ਮੂਨਕਾਂ ਵਿਖੇ ਹੋਣ ਵਾਲਾ ਸਲਾਨਾ ਜੋੜ ਮੇਲਾ ਮੁਲਤਵੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਪ੍ਰਬੰਧਕ ਸੇਵਾਦਾਰ ਚੋਧਰੀ ਕਮਲ ਸੈਣੀ ਨੇ ਦੱਸਿਆ ਕਿ ਬਾਬਾ ਭੀਲੋ ਜੀ ਦੇ ਸਥਾਨ ਤੇ ਹੋਣ ਵਾਲੇ ਇਸ ਜੋੜ ਮੇਲੇ ਨੂੰ ਸਰਕਾਰੀ ਹਦਾਇਤਾਂ ਦੇ ਮੱਦੇ ਨਜ਼ਰ ਅਤੇ ਆਪਣਾ ਸਮਾਜਕ ਸਰੋਕਾਰ ਨਿਭਾਉਂਦੇ ਹੋਏ ਮੁਲਤਵੀ ਕੀਤਾ ਗਿਆ ਹੈ |
advt.
0 Comments