ਮਾਰਕੀਟ ਕਮੇਟੀ ਟਾਂਡਾ ਵੱਲੋਂ 8 ਕਰੋੜ 47 ਲੱਖ 41 ਹਜ਼ਾਰ 391 ਰੁਪਏ ਦਾ ਬਜਟ ਹੋਇਆ ਪਾਸ

ਟਾਂਡਾ ਉੜਮੁੜ, 20 ਮਾਰਚ (ਨਵਦੀਪ ਸਿੰਘ)-ਮਾਰਕੀਟ ਕਮੇਟੀ ਟਾਂਡਾ ਵੱਲੋਂ ਸਾਲ 2020 -21 ਦਾ ਸਲਾਨਾ ਬਜਟ ਪਾਸ ਕੀਤਾ ਗਿਆ | ਚੇਅਰਮੈਨ ਸਿਮਰਨ ਸਿੰਘ ਸੈਣੀ ਅਤੇ ਸਕੱਤਰ ਬਿਕਰਮ ਸਿੰਘ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੌਰਾਨ ਅਨੁਮਾਨਤ ਆਮਦਨ ਅਤੇ ਅਨੁਮਾਨਤ ਖਰਚ ਦਾ ਇਹ ਬਜਟ ਪਾਸ ਕੀਤਾ ਗਿਆ | ਬਜਟ ਮੀਟਿੰਗ ਉਪਰੰਤ ਚੇਅਰਮੈਨ ਸੈਣੀ ਨੇ ਦੱਸਿਆ ਕਿ ਸਾਲ ਲਈ ਅਨੁਮਾਨਤ ਆਮਦਨ  8 ਕਰੋੜ 47 ਲੱਖ 41 ਹਜ਼ਾਰ 391 ਰੁਪਏ ਹੋਵੇਗੀ | ਉਨ੍ਹਾਂ ਦੱਸਿਆ ਕਿ ਅਨੁਮਾਨਤ ਖਰਚ ਵਿੱਚ ਅਮਲੇ ਤੇ 1 ਕਰੋੜ 75 ਲੱਖ, ਸਹੂਲਤਾਂ ਲਈ 46 ਲੱਖ 79 ਹਜ਼ਾਰ, ਹੋਰਨਾਂ ਖਰਚਿਆਂ ਜਿਸ ਵਿੱਚ ਕਿਸਾਨ ਹਿਤੈਸ਼ੀ ਸਰਕਾਰੀ ਸਕੀਮਾਂ ਲਈ 1 ਕਰੋੜ 33 ਲੱਖ 30 ਹਜ਼ਾਰ, ਨਵੇਂ ਵਿਕਾਸ ਕੰਮਾਂ ਲਈ 27 ਲੱਖ 50 ਹਜ਼ਾਰ ਅਤੇ ਮੰਡੀਆਂ ਦੀ ਰਿਪੇਅਰ, ਸੜਕਾਂ ਅਤੇ ਹੋਰ ਵਿਕਾਸ ਕੰਮਾਂ ਲਈ 59 ਲੱਖ ਰੁਪਏ ਖਰਚ ਕੀਤੇ ਜਾਣਗੇ | ਸੈਣੀ ਨੇ ਦੱਸਿਆ ਕਿ ਉਨ੍ਹਾਂ ਦੀ ਮੁੱਖ ਪਹਿਲ ਸਬਜ਼ੀ ਮੰਡੀ ਵਿੱਚ ਪਾਣੀ ਦੀ ਨਿਕਾਸੀ ਅਤੇ ਹਾਲਤ ਸੁਧਾਰਨੀ ਹੈ | ਇਸ ਮੌਕੇ ਮੈਂਬਰ ਜ਼ਿਲ੍ਹਾ ਪਰਿਸ਼ਦ ਰਵਿੰਦਰ ਪਾਲ ਸਿੰਘ ਗੋਰਾ, ਲਖਵੀਰ ਸਿੰਘ ਲੱਖੀ, ਅਵਤਾਰ ਸਿੰਘ ਬਲੜਾ, ਲੇਖਾਕਾਰ ਸੁਰਿੰਦਰਪਾਲ ਸਿੰਘ, ਮੰਡੀ ਸੁਪਰਵਾਈਜਰ ਅਕਾਸ਼ਦੀਪ, ਓਮ ਪ੍ਰਕਾਸ਼, ਰਮਨਦੀਪ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਨਵਰੀਤ ਸਿੰਘ, ਕਿਰਨਦੀਪ ਸਿੰਘ ਆਦਿ ਮੌਜੂਦ ਸਨ |
advt.

Post a Comment

0 Comments