ਨਿਰੰਕਾਰੀ ਸੰਗਤ ਨੇ ਟਾਂਡਾ ਵਿੱਚ ਮਨਾਇਆ ਸਤਿਗੁਰੂ ਸੁਦੀਕਸ਼ਾ ਜੀ ਮਹਾਰਾਜ ਦਾ ਜਨਮ ਦਿਨ

ਟਾਂਡਾ ਉੜਮੁੜ,15   ਮਾਰਚ (ਨਵਦੀਪ ਸਿੰਘ ) - ਨਿਰੰਕਾਰੀ ਭਵਨ ਟਾਂਡਾ ਵਿਖੇ ਇਲਾਕੇ ਦੀ ਸਮੂਹ ਨਿਰੰਕਾਰੀ ਸੰਗਤ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਜਨਮ ਦਿਨ ਮਨਾਇਆ ਗਿਆ . ਬ੍ਰਾਂਚ ਮੁਖੀ ਕੈਪਟਨ ਬਲਵੀਰ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਧਾਰਮਕ ਸਮਾਗਮ ਦੌਰਾਨ ਸਮੂਹ ਸੰਗਤ ਨੇ ਮਿਲ ਕੇ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ . ਨਿਰੰਕਾਰੀ ਸੰਗਤ ਵੱਲੋਂ ਮਨੋਹਰ ਭਜਨਾਂ ਅਤੇ ਕੀਰਤਨ ਦੇ ਨਾਲ ਸਤਿਗੁਰੂ ਸੁਦੀਕਸ਼ਾ ਮਹਾਰਾਜ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ ਗਿਆ .. ਇਸ ਮੌਕੇ ਕੈਪਟਨ ਬਲਬੀਰ ਸਿੰਘ ਅਤੇ ਸੰਚਾਲਕ ਚਰਨਜੀਤ ਸਿੰਘ ਨੇ ਸੰਗਤ ਨੂੰ ਸਤਿਗੁਰੂ  ਸੁਦੀਕਸ਼ਾ ਜੀ ਮਹਾਰਾਜ ਦੇ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨਾਂ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣ ਦੀ ਪ੍ਰੇਰਨਾ ਦਿੱਤੀ ਅਤੇ ਉਨਾਂ ਸਿੱਖਿਆਵਾਂ ਤੇ ਚੱਲਦੇ ਹੋਏ ਮਾਨਵ ਸੇਵਾ ਦੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ . ਇਸ ਮੌਕੇ ਜੀਤ ਲਾਲ, ਰੇਸਮ ਸਿੰਘ, ਕੁਲਦੀਪ ਸਿੰਘ, ਰੱਖਾ ਸਿੰਘ, ਜਸਵੀਰ ਸਿੰਘ ਨੰਗਲ ਖੂੰਗਾ, ਮੋਹਨਜੀਤ ਡਿੰਪੀ, ਬਲਵੀਰ ਸਿੰਘ ਮੀਰਾਪੁਰ,ਸੁਰਿੰਦਰ ਕੌਰ, ਪ੍ਰਸੋਤਮ, ਪ੍ਰੇਮ ਪਾਲ, ਮਾਸਟਰ ਕੁਲਵੰਤ ਸਿੰਘ, ਸੁੱਖਪ੍ਰੀਤ, ਕੁਲਦੀਪ, ਬੰਦਨਾ, ਸੁਰਜੀਤ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਜਸਵੀਰ ਸਿੰਘ ਅਤੇ ਵੱਡੀ ਸੰਖਿਆ ਵਿੱਚ ਨਿਰੰਕਾਰੀ ਸੰਗਤ ਮੌਜੂਦ ਸੀ .                                      
advt.

Post a Comment

0 Comments