ਗੁਰੂ ਨਾਨਕ ਸੋਚ ਵੈੱਲਫੇਅਰ ਸੁਸਾਇਟੀ ਵੱਲੋਂ ਜ਼ਰੂਰਤਮੰਦ ਪਰਵਾਰਾਂ ਦੇ ਘਰਾਂ ਦਾ ਰਾਸ਼ਨ ਪਹੁੰਚਾਉਣ ਦਾ ਸੇਵਾ ਮਿਸ਼ਨ ਸ਼ੁਰੂ

 ਟਾਂਡਾ ਉੜਮੁੜ,27 ਮਾਰਚ (ਪੱਤਰਕਾਰ ਮੰਚ) - ਸਮਾਜ ਸੇਵੀ ਸੰਸਥਾ ਗੁਰੂ ਨਾਨਕ ਸੋਚ ਵੈੱਲਫੇਅਰ ਸੁਸਾਇਟੀ ਪਿੰਡ ਅਵਾਣ ਘੋੜੇਸ਼ਾਹ ਵੱਲੋਂ ਕਰਫਿਊ ਦੌਰਾਨ ਘਰਾਂ ਵਿੱਚ ਬੰਦ ਹੋਏ ਜ਼ਰੂਰਤਮੰਦ ਪਰਵਾਰਾਂ ਤੱਕ ਰਾਸ਼ਨ ਪਹੁੰਚਾਉਣ ਦਾ ਸੇਵਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ | ਸੰਸਥਾ ਦੇ ਸੰਸਥਾਪਕ ਸਤਪਾਲ ਸਿੰਘ ਮੁਲਤਾਨੀ (ਰਿਚੀ ਟਰੈਵਲ) ਅਤੇ ਸਰਪੰਚ ਬਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ  ਵਿੱਚ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼ੁਰੂ ਕੀਤੇ ਗਏ ਇਸ ਸੇਵਾ ਮਿਸ਼ਨ ਤਹਿਤ ਅੱਜ ਸੁਸਾਇਟੀ ਦੇ ਸੇਵਾਦਾਰਾਂ ਵੱਲੋਂ ਪਿੰਡ ਅਵਾਣ ਘੋੜੇਸ਼ਾਹ ਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਦੌਰਾਨ ਸੋਸਾਇਟੀ ਦੇ ਸਰਪ੍ਰਸਤ ਸਤਪਾਲ ਸਿੰਘ ਮੁਲਤਾਨੀ ਨੇ ਦੱਸਿਆ ਕਿ ਇਸ ਔਖੀ ਘੜੀ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਰੋਨਾ  ਵਾਇਰਸ ਦੀ ਰੋਕਥਾਮ ਲਈ ਸ਼ੁਰੂ ਕੀਤੇ ਗਏ ਉੱਦਮਾਂ ਅਤੇ ਜਾਰੀ ਕੀਤੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਸਭ ਨੂੰ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ |
ਇਸ ਦੌਰਾਨ ਸੁਸਾਇਟੀ ਜ਼ਰੂਰਤਮੰਦ ਪਰਿਵਾਰਾਂ ਅਤੇ ਦਿਹਾੜੀਦਾਰ ਕਾਮਿਆਂ ਦੀ ਬਾਂਹ ਫੜੇਗੀ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਘਰ ਘਰ ਜਾ ਕੇ ਰਾਸ਼ਨ ਵੰਡੇਗੀ | ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਪਿੰਡ ਘੋੜੇਸ਼ਾਹ ਅਵਾਣ ਦੇ ਨਜ਼ਦੀਕੀ ਸਮੂਹ ਪਿੰਡਾਂ ਨੂੰ ਫਿਲਹਾਲ ਅਪਣਾਇਆ ਗਿਆ ਹੈ ਅਤੇ ਜ਼ਰੂਰਤ ਪੈਣ ਤੇ ਹੋਰਨਾਂ ਪਿੰਡਾਂ ਤੱਕ ਵੀ ਪਹੁੰਚ ਕੀਤੀ ਜਾਵੇਗੀ | ਇਸ ਦੇ ਨਾਲ ਹੀ ਸੁਸਾਇਟੀ ਵੱਲੋਂ ਕੋਰੋਨਾ  ਵਾਇਰਸ ਤੋਂ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਸਬੰਧੀ ਜਾਣਕਾਰੀ ਦਾ ਸੰਚਾਰ ਵੀ ਕੀਤਾ ਜਾਵੇਗਾ | ਇਸ ਮੌਕੇ ਇਸ ਮਿਸ਼ਨ ਵਿੱਚ ਅਮਰਪ੍ਰੀਤ ਪਾਲ ਸਿੰਘ ਮੁਲਤਾਨੀ, ਸਮਨਪ੍ਰੀਤ ਸਿੰਘ ਮੁਲਤਾਨੀ, ਡਾਕਟਰ ਅੰਮ੍ਰਿਤਪਾਲ ਸਿੰਘ ਮੁਲਤਾਨੀ, ਅਮਨਪ੍ਰੀਤ ਕੌਰ ਮੁਲਤਾਨੀ, ਅਸਮਿਤਾ ਮੁਲਤਾਨੀ, ਸੁਖਵਿੰਦਰ ਸਿੰਘ ਜੋਨੀ, ਰਵਿੰਦਰ ਕੌਰ ਪਿੰਕੀ, ਸਤਨਾਮ ਸਿੰਘ, ਰਵੇਲ ਸਿੰਘ, ਕੈਪਟਨ ਫੇਰਾ ਸਿੰਘ, ਸਰੂਪ ਸਿੰਘ ਆਦਿ ਸ਼ਾਮਿਲ ਸਨ |
advt.

Post a Comment

0 Comments