ਨੌਜਵਾਨਾਂ ਨੇ ਪੁਲਸ ਦੀ ਮਦਦ ਨਾਲ ਪਿੰਡ ਵਾਸੀਆਂ ਨੂੰ ਵੰਡੀਆਂ ਸਬਜ਼ੀਆਂ

 ਟਾਂਡਾ ਉੜਮੁੜ, 28 ਮਾਰਚ (ਪੁੰਜ ) - ਸਹਿਕਾਰੀ ਖੰਡ ਮਿਲ ਭੋਗਪੁਰ ਦੇ ਚੇਅਰਮੈਨ ਅਤੇ ਸਰਪੰਚ ਪਰਮਵੀਰ ਸਿੰਘ ਪੰਮਾ ਵੱਲੋ ਕਰਫਿਊ ਦੌਰਾਨ ਘਰਾਂ ਵਿੱਚ ਬੰਦ ਹੋਏ ਜ਼ਰੂਰਤਮੰਦ ਪਰਿਵਾਰਾਂ ਤੱਕ ਸਬਜ਼ੀਆਂ ਪਹੁੰਚਾਉਣ ਦਾ ਸੇਵਾ ਮਿਸ਼ਨ ਸ਼ੁਰੂ ਕੀਤਾ ਗਿਆ ਹੈ | ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਮੌਜੂਦਗੀ ਵਿੱਚ ਪਿੰਡ ਖਰਲ ਖੁਰਦ ਦੇ ਸਮੂਹ ਘਰਾਂ ਵਿੱਚ ਨੌਜਵਾਨਾਂ ਦੀ ਟੀਮ ਵੱਲੋ ਘਰ ਘਰ ਜਾਕੇ ਸਬਜ਼ੀਆਂ ਵੰਡੀਆਂ | ਚੇਅਰਮੈਨ ਪੰਮਾ ਨੇ ਦੱਸਿਆ ਕਿ ਇਹ ਸੇਵਾ ਮਿਸ਼ਨ ਲਗਾਤਾਰ ਜਾਰੀ ਰਹੇਗਾ ਅਤੇ ਇਲਾਕੇ ਦੇ ਹਰ ਲੋੜਵੰਦ ਦੀ ਜਰੂਰਤ ਪੂਰੀ ਕੀਤੀ ਜਾਵੇਗੀ |
 ਥਾਣਾ ਮੁਖੀ ਨੇ ਚੇਅਰਮੈਨ ਪੰਮਾ ਅਤੇ ਸਮੂਹ ਟੀਮ ਦੀ ਸਲਾਘਾ ਕੀਤੀ ਕਰਦੇ ਹੋਏ  ਕੋਰੋਨਾ  ਵਾਇਰਸ ਤੋਂ ਬਚਾਅ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਸਬੰਧੀ ਜਾਣਕਾਰੀ ਦਿੱਤੀ |  ਇਸ ਮਿਸ਼ਨ ਵਿੱਚ ਗੋਲਡੀ ਢੀਂਡਸਾ, ਮੇਜਰ ਚੌਹਾਨ, ਦੀਪਾ ਵਰਾਨੀ, ਸ਼ੰਮਾ, ਸੋਨੂ, ਨਵੀ, ਹਰਦੀਪ ਸਿੰਘ, ਸ਼ਿੰਦਾ, ਨਰਿੰਦਰਪਾਲ ਸਿੰਘ, ਕਾਕਾ ਸੈਣੀ ਲਾਲ ਸਿੰਘ ਆਦਿ ਸ਼ਾਮਿਲ ਸਨ  |
advt

Post a Comment

0 Comments