ਟਾਂਡਾ ਉੜਮੁੜ 24 ਮਾਰਚ (ਪੱਤਰਕਾਰ ਮੰਚ )- ਟਾਂਡਾ ਵਿੱਚ ਅਪੀਲਾਂ ਦੇ ਬਾਵਜ਼ੂਦ ਲਾਪਰਵਾਹੀ ਕਰਦੇ ਕਨੂੰਨ ਤੋੜ ਰਹੇ ਲੋਕਾਂ ਖਿਲਾਫ ਟਾਂਡਾ ਪੁਲਸ ਨੇ ਸਖਤੀ ਸ਼ੁਰੂ ਕੀਤੀ ਹੈ | ਪੁਲਸ ਪ੍ਰਸ਼ਾਸ਼ਨ ਵੱਲੋ ਅੱਜ ਸਖਤੀ ਕਰਦੇ ਹੋਏ ਇਕ ਕਾਰ ਚਾਲਕ ਅਤੇ ਇਕ ਦੁਕਾਨਦਾਰ ਦੇ ਖਿਲਾਫ ਉਲੰਘਣਾ ਦਾ ਮਾਮਲਾ ਦਰਜ ਕੀਤਾ ਹੈ | ਪੁਲਸ ਨੇ ਇਹ ਮਾਮਲਾ ਹਸਪਤਾਲ ਚੋਂਕ ਨਜ਼ਦੀਕ ਕਾਬੂ ਕੀਤੇ ਗਏ ਕਾਰ ਚਾਲਕ ਅਜੇ ਕੁਮਾਰ ਨਿਵਾਸੀ ਭਗਤ ਨਗਰ ਹੁਸ਼ਿਆਰਪੁਰ ਦੇ ਅਤੇ ਖੱਖ ਨਿਵਾਸੀ ਦੁਕਾਨਦਾਰ ਰਾਮਿੰਦਰ ਸਿੰਘ ਪੁੱਤਰ ਧਰਮ ਸਿੰਘ ਦੇ ਖਿਲਾਫ ਦਰਜ ਕੀਤਾ ਹੈ |ਅਤੇ ਇਕ ਹੋਰ ਵਾਹਨ ਚਾਲਕ ਦੇ ਖਿਲਾਫ ਦਰਜ ਕੀਤਾ ਹੈ | ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਕਰਫਿਊ ਦਾ ਉਲੰਘਣ ਕੀਤਾ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


0 Comments