ਟਾਂਡਾ ਉੜਮੁੜ,12 ਮਾਰਚ (ਪੱਤਰਕਾਰ ਮੰਚ )- ਗਿਆਨੀ ਕਰਤਾਰ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਟਾਂਡਾ ਵਿਖੇ ਹੋਏ ਸਨਮਾਨ ਸਮਾਗਮ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਇੰਟਰ ਕਾਲਜ ਗਤਕਾ ਮੁਕਾਬਲਿਆਂ ਵਿੱਚ ਮੈਡਲ ਜਿੱਤਣ ਵਾਲੇ ਕਾਲਜ ਦੇ ਹੋਣਹਾਰ ਵਿਦਿਆਰਥੀ ਨੂੰ ਸਨਮਾਨਿਤ ਕੀਤਾ ਗਿਆ ਇੰਟਰ ਕਾਲਜ ਗਤਕਾ ਮੁਕਾਬਲਿਆਂ ਵਿਚ ਸਿੰਗਲ ਸੋਟੀ ਦੇ ਮੁਕਾਬਲੇ ਵਿੱਚ ਬੀ.ਏ . ਭਾਗ ਤੀਜਾ ਦੇ ਹਰਜੋਤ ਸਿੰਘ, ਮਨਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਗੋਲ੍ਡ ਮੈਡਲ ਜਿੱਤਿਆ ਇਸੇ ਤਰਾਂ ਫਰੀ ਸੋਟੀ ਵਿੱਚ ਮਨਜਿੰਦਰ ਸਿੰਘ, ਅਮਨਦੀਪ ਸਿੰਘ, ਅਤੇ ਸਚਿਨ ਭੱਲਾ ਨੇ ਸਿਲਵਰ ਅਤੇ ਸਿੰਗਲ ਸੋਟੀ ਵਿਆਕਤੀਗਤ ਮੁਕਾਬਲੇ ਵਿੱਚ ਹਰਜੋਤ ਸਿੰਘ ਨੇ ਕਾਂਸੇ ਦਾ ਮੈਡਲ ਜਿੱਤ ਕੇ ਟਾਂਡਾ ਕਾਲਜ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ . ਮੈਡਲ ਜਿੱਤਣ ਵਾਲੇ ਉਕਤ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ ਪਿ੍ਰੰਸੀਪਲ ਰਜਿੰਦਰ ਕੌਰ ਨੇ ਹੋਰ ਸਖਤ ਮਿਹਨਤ ਕਰਕੇ ਹੋਰ ਉੱਚੇ ਮੁਕਾਮ ਹਾਸਲ ਕਰਨ ਦੀ ਪ੍ਰੇਰਨਾ ਦਿੱਤੀ . ਉਨਾਂ ਕਾਲਜ ਵਿੱਚ ਸਿੱਖ ਮਾਰਸ਼ਲ ਆਰਟ ਗਤਕਾ ਦਾ ਪ੍ਰਸਾਰ ਕਰ ਰਹੀ ਕਾਲਜ ਸਟਾਫ ਟੀਮ ਅਤੇ ਵਿਦਿਆਰਥੀਆਂ ਦੀ ਸਲਾਘਾ ਵੀ ਕੀਤੀ . ਇਸ ਮੌਕੇ ਵਾਈਸ ਪ੍ਰਿੰਸੀਪਲ ਰਾਜ ਕੁਮਾਰ, ਸ਼ਸ਼ੀ ਬਾਲਾ, ਰੰਜਨਾ ਗੁਪਤਾ, ਚੌਧਰੀ ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਪ੍ਰੋਫੈਸਰ ਮਨਮੋਹਨ ਸਿੰਘ ਆਦਿ ਮੌਜੂਦ ਸਨ
advt.
advt.


0 Comments