ਸਮਾਜ ਸੇਵੀ ਮਿਸ਼ਨ ਲਈ ਅਕਾਲ ਸੁਸਾਇਟੀ ਜੌੜਾ ਦੀ ਪਰਵਾਸੀ ਭਾਰਤੀ ਗੁਰਦੇਵ ਸਿੰਘ ਨਰਵਾਲ ਅਗਵਾਈ ਵਿੱਚ ਹੋਈ ਮੀਟਿੰਗ

ਟਾਂਡਾ ਉੜਮੁੜ, 15 ਮਾਰਚ (ਪੁੰਜ ) - ਜੌੜਾ ਇਲਾਕੇ ਵਿੱਚ ਇਨਸਾਨੀਅਤ ਦੀ ਖਿਦਮਤ ਦਾ ਸਮਾਜ ਸੇਵੀ ਮਿਸ਼ਨ ਚਲਾ ਰਹੀ ਸਮਾਜ ਸੇਵੀ ਸੰਸਥਾ ਅਕਾਲ ਚੈਰੀਟੇਬਲ ਸੁਸਾਇਟੀ ਜੌੜਾ ਦੀ ਇਕ ਵਿਸ਼ੇਸ਼ ਮੀਟਿੰਗ ਹੋਈ . ਸੁਸਾਇਟੀ ਪ੍ਰਧਾਨ ਕੋਚ ਦਲਵੀਰ ਸਿੰਘ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਸੁਸਾਇਟੀ ਦੇ ਸਰਪ੍ਰਸਤ ਅਤੇ ਅਮਰੀਕਾ ਵੱਸੇ ਉੱਘੇ ਕਾਰੋਬਾਰੀ ਗੁਰਦੇਵ ਸਿੰਘ ਨਰਵਾਲ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ . ਇਸ ਮੌਕੇ ਕੋਚ ਦਲਵੀਰ ਸਿੰਘ ਨੇ ਸੁਸਾਇਟੀ ਵੱਲੋ ਸਮਾਜ ਸੇਵਾ ਅਤੇ ਸਮਾਜਕ ਵਿਕਾਸ ਲਈ ਸੁਸਾਇਟੀ ਵੱਲੋ ਕੀਤੇ ਜਾ ਰਹੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਰੂਪਰੇਖਾ ਤਿਆਰ ਕੀਤੀ . ਇਸ ਮੌਕੇ ਉਨਾਂ ਦੱਸਿਆ ਕਿ ਗੁਰਦੇਵ ਸਿੰਘ ਨਰਵਾਲ ਅਤੇ ਪਿੰਡ ਨਾਲ ਸੰਬੰਧਿਤ ਹੋਰ ਪਰਵਾਸੀ ਪੰਜਾਬੀ ਦਾਨੀਆਂ ਦੀ ਮਦਦ ਨਾਲ ਸ਼ੁਰੂ ਕੀਤੇ ਗਏ ਮਿਸ਼ਨ ਤਹਿਤ ਸੁਸਾਇਟੀ ਵੱਲੋ ਜਿੱਥੇ ਲਗਾਤਾਰ ਜਰੂਰਤਮੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਅਤੇ ਇਲਾਜ ਲਈ ਮਦਦ ਕੀਤੀ ਜਾ ਰਹੀ ਹੈ ਉੱਥੇ ਸਿੱਖਿਆ ਸਹੂਲਤਾਂ ਲਈ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਨੁਹਾਰ ਬਦਲਣ ਲਈ ਲਗਭਗ 40 ਲੱਖ ਰੁਪਏ ਖਰਚ ਕੀਤੇ ਗਏ ਹਨ . ਉਨਾਂ ਦੱਸਿਆ ਕਿ ਪਿੰਡ ਵਿੱਚ ਵੱਖ ਵੱਖ ਸਥਾਨਾਂ ਤੇ ਬੈਠਣ ਲਈ ਸੀਮੰਟ ਦੇ ਬੈਂਚ ਰਖਵਾਉਣ ਦਾ ਕੰਮ ਪੂਰਾ ਕਰਵਾਉਣ ਦੇ ਨਾਲ ਨਾਲ ਪਿੰਡ ਦੇ ਵਿਕਾਸ ਲਈ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ . ਇਸਦੇ ਨਾਲ ਹੀ ਵਾਲੀਬਾਲ ਅਤੇ ਹੋਰ ਖੇਡਾਂ ਨੂੰ ਉਤਸਾਹਿਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ . ਇਸ ਮੌਕੇ ਪਰਵਾਸੀ ਪੰਜਾਬੀ ਗੁਰਦੇਵ ਸਿੰਘ ਨਰਵਾਲ ਨੇ ਕਿਹਾ ਕਿ ਸੁਸਾਇਟੀ ਵੱਲੋ ਸ਼ੁਰੂ ਕੀਤੇ ਗਏ ਸਮਾਜ ਸੇਵੀ ਮਿਸ਼ਨ ਲਈ ਉਹ ਅਤੇ ਪਿੰਡ ਦੇ ਹੋਰ ਪਰਵਾਸੀ ਪੰਜਾਬੀ ਮੋਢੇ ਨਾਲ ਮੋਢਾ ਲਾਕੇ ਸਰਗਰਮ ਯੋਗਦਾਨ ਦੇਣਗੇ . ਇਸ ਮੌਕੇ ਸੰਸਥਾ ਵੱਲੋ ਨਰਵਾਲ ਨੂੰ ਸਨਮਾਨਤ ਵੀ ਕੀਤਾ ਗਿਆ . ਇਸ ਮੌਕੇ ਮਹਿੰਦਰ ਸਿੰਘ ਪੱਡਾ, ਗੁਰਮੇਲ ਸਿੰਘ ਜੌੜਾ, ਸੁਖਵੀਰ ਸਿੰਘ ਸੁੱਖਾ, ਗੁਰਜਿੰਦਰ ਸਿੰਘ, ਨਵਜੋਤ ਸਿੰਘ, ਗੁਰਦੀਪ ਸਿੰਘ, ਦਲਵੀਰ ਸਿੰਘ, ਸੁਰਜੀਤ ਸਿੰਘ ਜੌੜਾ, ਹਰਜੀਤ ਸਿੰਘ, ਹਰਦੀਪ ਸਿੰਘ, ਜਸਵੀਰ ਸਿੰਘ, ਡਾਕਟਰ ਕੁਲਵਿੰਦਰ ਸਿੰਘ ਨਰਵਾਲ, ਜਰਨੈਲ ਸਿੰਘ ਆਦਿ ਮੌਜੂਦ ਸਨ
advt.
.                                            

Post a Comment

0 Comments