ਐੱਨ.ਆਰ.ਆਈ. ਨੌਜਵਾਨਾਂ ਵੱਲੋ ਸਰਕਾਰੀ ਸਕੂਲ ਦਸ਼ਮੇਸ਼ਨਗਰ ਦੀ ਬੇਹਤਰੀ ਲਈ ਵਿੱਤੀ ਮਦਦ ਭੇਟ

 ਟਾਂਡਾ ਉੜਮੁੜ,4 ਮਾਰਚ (ਪੁੰਜ )- ਸਰਕਾਰੀ ਐਲੀਮੈਂਟਰੀ ਸਕੂਲ ਦਸਮੇਸ਼ ਨਗਰ ਟਾਂਡਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਪਿੰਡ ਨਾਲ ਸਬੰਧਿਤ ਐੱਨ. ਆਰ. ਆਈ. ਨੌਜਵਾਨਾਂ ਵੱਲੋਂ ਸਕੂਲ ਦੀ ਵਿਕਾਸ ਲਈ ਵਿੱਤੀ ਮਦਦ ਭੇਟ ਕੀਤੀ ਗਈ ਹੈ | ਵਾਰਡ ਕੌਂਲਸਰ ਜਗਜੀਵਨ ਜੱਗੀ ਦੀ ਪ੍ਰੇਰਨਾ ਨਾਲ ਪ੍ਰਵਾਸੀ ਭਾਰਤੀ ਜਸਵਿੰਦਰ ਸਿੰਘ ਜੱਸੀ ਅਤੇ ਅਮਰਿੰਦਰ ਸਿੰਘ ਰਿਪਨ ਨੇ ਆਪਣਾ ਸਮਾਜਕ ਸਰੋਕਾਰ ਨਿਭਾਉਂਦੇ ਹੋਏ ਸਕੂਲ ਵਿੱਚ ਕਮਰਿਆਂ ਦੇ ਫਰਸ਼ ਦੀ ਰਿਪੇਅਰ ਅਤੇ ਵਿਹੜੇ ਦੀ ਨਵੀਂ ਉਸਾਰੀ ਲਈ 80 ਹਜ਼ਾਰ ਰੁਪਏ ਦੀ ਵਿੱਤੀ ਮੱਦਦ ਭੇਟ ਕੀਤੀ | ਸਕੂਲ ਦੇ ਇੰਚਾਰਜ਼ ਅਨੁਰਾਗ ਨੂੰ ਇਹ ਵਿੱਤੀ ਮਦਦ ਭੇਟ ਕਰਦੇ ਹੋਏ ਦੋਨੇ ਪਰਵਾਸੀ ਨੌਜਵਾਨਾਂ ਨੇ ਭਵਿੱਖ ਵਿੱਚ ਵੀ ਸਕੂਲ ਦੀ ਬਿਹਤਰੀ ਲਈ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਕੌਂਲਸਰ  ਜਗਜੀਵਨ ਜੱਗੀ ਨੇ ਦੋਨੋਂ ਨੌਜਵਾਨਾਂ ਨੂੰ ਸਨਮਾਨਤ ਕਰਦੇ ਹੋਏ ਉਨ੍ਹਾਂ ਦੇ ਇਸ ਸਮਾਜ ਸੇਵੀ ਉੱਦਮ ਦੀ ਸ਼ਲਾਘਾ ਕਰਦੇ ਹੋਏ ਹੋਰਨਾਂ ਨੂੰ ਵੀ ਸਮਾਜਿਕ ਵਿਕਾਸ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦੇਣ ਲਈ ਪ੍ਰੇਰਨਾ ਦਿੱਤੀ ਅਤੇ ਇਨ੍ਹਾਂ ਨੌਜਵਾਨਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ | ਇਸ ਮੌਕੇ ਸੁਖਵਿੰਦਰ ਸਿੰਘ, ਜਗਮੋਹਨ ਸਿੰਘ, ਜਸਵਿੰਦਰ ਸਿੰਘ, ਲਖਵਿੰਦਰ ਸਿੰਘ ਬਿੱਟੂ ਅਤੇ ਸਕੂਲ ਦਾ ਸਟਾਫ ਮੌਜੂਦ ਸੀ
advt.

Post a Comment

0 Comments