ਪਦਉੱਨਤ ਹੋਕੇ ਡਾਕਟਰ ਕੇਵਲ ਸਿੰਘ ਨੇ ਸੰਭਾਲਿਆ ਮੁੱਖ ਕੈਮੀਕਲ ਐਗਜ਼ਾਮੀਨਰ ਪੰਜਾਬ ਦਾ ਅਹੁਦਾ


 ਟਾਂਡਾ ਉੜਮੁੜ, 3 ਮਾਰਚ ( ਪੱਤਰਕਾਰ ਮੰਚ ) - SMO ਟਾਂਡਾ ਵਜੋਂ ਇਮਾਨਦਾਰੀ ਨਾਲ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਸਮਾਜ ਸੇਵੀ ਡਾਕਟਰ ਕੇਵਲ ਸਿੰਘ ਨੂੰ ਵਧੀਆ ਕਾਰਗੁਜਾਰੀ ਦੇ ਚਲਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਦੇ ਹੁਕਮਾਂ ਮੁਤਾਬਕ ਐੱਸ ਐੱਮ ਓ ਟਾਂਡਾ ਸੀ.ਐੱਚ.ਸੀ. ਡਾਕਟਰ ਕੇਵਲ ਸਿੰਘ ਨੂੰ ਮੁੱਖ ਕੈਮੀਕਲ ਐਗਜ਼ਾਮੀਨਰ ਪੰਜਾਬ ਖਰੜ ਦਾ ਇੰਚਾਰਜ ਲਾਇਆ ਗਿਆ ਸੀ |
ਬੀਤੇ ਦਿਨ ਡਾਕਟਰ ਕੇਵਲ ਸਿੰਘ ਨੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਆਪਣਾ ਅਹੁਦਾ ਸੰਭਾਲਿਆ | ਇਸ ਮੌਕੇ ਸਟਾਫ ਨੇ ਡਾਕਟਰ ਕੇਵਲ ਦਾ ਭਰਵਾਂ ਸਵਾਗਤ ਕੀਤਾ |
 ਡਾਕਟਰ ਕੇਵਲ ਸਿੰਘ ਨੇ ਆਪਣੇ ਕੰਮ ਨੇ ਪਹਿਲਾਂ ਦੀ ਤਰਾਂ ਤਨਦੇਹੀ ਨਾਲ ਨਿਭਾਉਣ ਦਾ ਅਹਦ ਕੀਤਾ | ਇਸ ਮੌਕੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਮੌਜੂਦ ਸਨ |
ADVT.

Post a Comment

0 Comments