ਲੁਟੇਰਿਆਂ ਨੇ ਨੱਥੂਪੁਰ ਵਾਸੀ ਔਰਤ ਕੋਲੋਂ ਸੋਨੇ ਦੀਆਂ ਵਾਲੀਆਂ ਅਤੇ ਨਕਦੀ ਝਪਟੀ

 ਟਾਂਡਾ ਉੜਮੁੜ, 9 ਮਾਰਚ (ਨਵਦੀਪ ਸਿੰਘ) - ਪਿੰਡ ਨੱਥੂਪੁਰ ਨਜ਼ਦੀਕ ਅੱਜ ਸ਼ਾਮ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਸਕੂਟੀ  ਸਵਾਰ ਔਰਤ ਨੂੰ ਲੁੱਟ ਦਾ ਸ਼ਿਕਾਰ ਬਣਾਇਆ l  ਲੁੱਟ ਦਾ ਸ਼ਿਕਾਰ ਹੋਈ ਅਮਰਜੀਤ ਕੌਰ ਪਤਨੀ ਬਲਦੀਪ ਸਿੰਘ ਨਿਵਾਸੀ ਨੱਥੂਪੁਰ ਨੇ ਦੱਸਿਆ ਕਿ ਉਹ ਸ਼ਾਮ ਨੂੰ ਟਾਂਡਾ ਤੋਂ ਆਪਣੀ ਬੇਟੀ ਦੇ ਨਾਲ ਸਕੂਟੀ  ਤੇ ਸਵਾਰ ਹੋ ਕੇ ਆਪਣੇ ਪਿੰਡ ਆ ਰਹੀ ਸੀ ਕਿ ਪਿੰਡ ਦੇ ਹੀ ਨਜ਼ਦੀਕ ਭੱਠੇ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਦਾਤਰ ਦੇ ਜੋਰ ਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਲੁਟੇਰੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਅਤੇ ਉਸ ਕੋਲੋਂ 20  ਹਜ਼ਾਰ ਰੁਪਏ ਨਕਦੀ ਖੋਹ ਕੇ ਪਿੰਡ ਫਿਰੋਜ਼ ਰੋਲੀਆਂ ਵੱਲ ਫ਼ਰਾਰ ਹੋ ਗਏ l ਇਸ ਸਬੰਧੀ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ l    
advt.

Post a Comment

0 Comments