ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਤਹਿਤ ਸਰਪੰਚਾਂ ਪੰਚਾ ਲਈ ਲਾਇਆ ਗਿਆ ਬਲਾਕ ਪੱਧਰੀ ਜਾਗਰੂਕਤਾ ਕੈਂਪ

 ਟਾਂਡਾ ਉੜਮੁੜ, 4 ਮਾਰਚ (ਪੁੰਜ )-   ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਦਿਸਾ ਨਿਰਦੇਸਾਂ ਅਧੀਨ  ਬੀ. ਡੀ. ਪੀ. ਓ. ਕੰਪਲੈਕਸ ਵਿਖੇ ਬੇਟੀ ਬਚਾਓ ਬੇਟੀ ਪੜਾਓ ਤਹਿਤ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ . ਜਿਸ ਵਿੱਚ ਇਸ ਮੁਹਿੰਮ ਦੇ ਸਾਰਥਕ ਸਿੱਟੇ ਲੈਣ ਲਈ ਬਲਾਕ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਸਿਖਲਾਈ ਅਤੇ  ਜਾਣਕਾਰੀ ਦਿੱਤੀ ਗਈ .  ਸੀ. ਡੀ. ਪੀ. ਓ. ਮੈਡਮ ਨਿਰਮਲ ਕੌਰ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਿਖਲਾਈ ਜਾਗਰੂਕਤਾ ਸੈਮੀਨਾਰ ਦੌਰਾਨ ਬਲਾਕ ਟਾਂਡਾ ਦੀਆਂ ਵੱਖ ਵੱਖ ਪੰਚਾਇਤਾਂ ਦੇ ਸਰਪੰਚ ਅਤੇ ਪੰਚ ਮੌਜੂਦ ਸਨ . ਇਸ ਦੌਰਾਨ ਮੈਡਮ ਨਿਰਮਲ ਕੌਰ ਦੇ ਨਾਲ ਨਾਲ ਬਾਲ ਸੁਰੱਖਿਆ ਯੂਨਿਟ ਦੇ ਸੁਖਜਿੰਦਰ ਸਿੰਘ, ਮਿਸ ਰਣਦੀਪ ਕੌਰ ਵਨ ਸਟਾਪ ਸੈਂਟਰ ਅਤੇ ਸਿਹਤ ਮਹਿਕਮੇ ਤੋਂ ਜਤਿੰਦਰ ਸਿੰਘ ਨੇ ਸਰਪੰਚਾਂ ਪੰਚਾਂ ਨੂੰ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜਾਓ ਦੀ ਮੁਹਿੰਮ ਬਾਰੇ ਦੱਸਿਆ ਅਤੇ ਸਰਪੰਚਾਂ ਨੂੰ ਔਰਤਾਂ ਦੇ ਹੱਕਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ . ਸੀ .ਐੱਚ.ਸੀ. ਟਾਂਡਾ ਤੋਂ ਆਏ ਜਤਿੰਦਰ ਸਿੰਘ ਨੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੇ ਅੰਕੜਿਆਂ ਤੇ ਵਿਸੇਸ ਜਾਣਕਾਰੀ ਦਿੱਤੀ . ਸੀ.ਡੀ.ਪੀ.ਓ. ਨਿਰਮਲ ਕੌਰ ਨੇ ਸਰਪੰਚਾਂ ਪੰਚਾਂ ਨੂੰ ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਜਾਗਰੂਕਤਾ ਰੈਲੀਆਂ ਕੱਢਣ ਅਤੇ ਬੂਟੇ ਲਗਾਉਣ ਲਈ ਕਰਨ ਦੇ ਨਾਲ ਨਾਲ ਬੇਟੀਆਂ  ਦੀ ਪੜਾਈ ਪ੍ਰਤੀ ਵਿਸ਼ੇਸ਼ ਧਿਆਨ ਅਤੇ ਉਨਾਂ ਦੀ ਲੋਹੜੀ ਮਨਾਉਣ ਲਈ ਪ੍ਰੇਰਿਆ .
 ਉਨਾਂ  ਹੋਣਹਾਰ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਸਨਮਾਨਤ ਕਰਨ ਪ੍ਰੇਰਨਾ ਵੀ ਦਿੱਤੀ . ਉਨਾਂ ਕਿਹਾ ਕਿ ਸਮਾਜ ਵਿੱਚ ਮਾਦਾ ਭਰੂਣ ਹੱਤਿਆ ਦੇ ਕਲੰਕ ਦੇ ਖਾਤਮੇ ਲਈ ਸਰਕਾਰੀ ਵੱਲੋ ਸ਼ੁਰੂ ਉੱਦਮਾਂ ਵਿੱਚ ਪੰਚਾਇਤਾਂ ਦੇ ਬੇਹੱਦ ਸਹਿਯੋਗ ਦੀ ਜਰੂਰਤ ਹੈ ਤਾਂ ਜੋ ਇਸ ਜਾਗਰੂਕਤਾ ਦਾ ਸੰਚਾਰ ਕੀਤਾ ਜਾ ਸਕੇ . ਇਸ ਦੌਰਾਨ ਮਹਿਕਮੇ ਵੱਲੋ ਸਰਪੰਚਾਂ ਪੰਚਾ ਲਈ ਰੈਫਰੈਸ਼ਮੈਂਟ ਅਤੇ ਲੰਚ ਦਾ ਪ੍ਰਬੰਧ ਵੀ ਕੀਤਾ ਗਿਆ ਸੀ . ਇਸ ਮੌਕੇ  ਸਰਪੰਚ ਸੁਖਵਿੰਦਰ ਜੀਤ ਸਿੰਘ ਝਾਵਰ, ਸਰਪੰਚ ਜੋਗਿੰਦਰ ਸਿੰਘ ਫੌਜੀ ਕਲੋਨੀ, ਸਰਪੰਚ ਵਿਜੇ ਪਾਲ ਬੈਂਚਾਂ, ਸਰਪੰਚ ਗੁਰਬਖਸ਼ ਸਿੰਘ ਰੜਾ, ਮਹਾਂਵੀਰ ਸਿੰਘ ਮਸੀਤੀ,  ਮਹਿੰਦਰ ਸਿੰਘ, ਸਰਪੰਚ ਅਮਿ੍ਰਤਪਾਲ,ਪ੍ਰੇਮਪਾਲ, ਮੈਡਮ ਅੰਜਲੀ ਸ਼ਰਮਾ, ਹਰਪਾਲ ਸਿੰਘ, ਹਰਮੇਸ਼ ਬਸੀ ਜਲਾਲ, ਨੰਬਰਦਾਰ ਪਰਮਜੀਤ ਸਿੰਘ ਸਲੇਮਪੁਰ, ਰੇਸ਼ਮ ਸਿੰਘ ਰੜਾ, ਅਵਤਾਰ ਸਿੰਘ, ਸਰਪੰਚ ਸਤਪਾਲ ਸਿੰਘ ਸੱਤੀ, ਸਰਪੰਚ ਅਸ਼ਵਨੀ ਕੁਮਾਰ, ਮਹਿਕਮੇ ਦੀਆਂ  ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਾਂ ਮੌਜੂਦ ਸਨ .
advt.

Post a Comment

0 Comments