ਕੋਵਿਡ-19; ਪਰਿਵਾਰ ਨੂੰ ਪਿੱਛੇ ਛੱਡ ਮਨੁੱਖਤਾਵਾਦੀ ਰਵੱਈਏ ਨਾਲ ਡਟੇ ਐਸ.ਡੀ.ਐਮ.ਮੇਜਰ ਡਾ. ਅਮਿਤ ਮਹਾਜਨ ਹੁਸ਼ਿਆਰਪੁਰ

 10 ਦਿਨ ਤੋਂ ਨਹੀਂ ਹੋ ਸਕੀ ਦੇਹਰਾਦੂਨ ਪੜਦੇ  ਬੇਟੇ ਨਾਲ ਗੱਲਬਾਤ
-ਜ਼ਰੂਰਤਮੰਦ ਮਜ਼ਦੂਰ ਪਰਿਵਾਰ ਨੂੰ ਆਪਣੀ ਜੇਬ 'ਚੋਂ ਦਿੱਤੀ ਨਕਦੀ
-ਪਿੰਡ ਹਰਦੋਖਾਨਪੁਰ ਪਹੁੰਚ ਕੇ ਕੋਵਿਡ-19 ਦੇ ਨੈਗੇਟਿਵ ਆਏ ਵਿਅਕਤੀ ਦਾ ਵਧਾਇਆ ਹੌਸਲਾ
-ਫੌਜ ਦੀ ਤਰਜ਼ 'ਤੇ ਲਗਾਇਆ ਐਂਬੂਸ਼, ਕਰਫਿਊ 'ਚ ਫਾਸਟ ਫੂਡ ਵੇਚਣ ਵਾਲਾ ਫੜਿਆ
ਹੁਸ਼ਿਆਰਪੁਰ, 25 ਅਪ੍ਰੈਲ ( ਪੱਤਰਕਾਰ ਮੰਚ) : ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ  ਜਿੱਥੇ ਇਕ ਪਾਸੇ ਵੱਖ-ਵੱਖ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ, ਉਥੇ ਦੂਜੇ ਪਾਸੇ ਸਬ-ਡਵੀਜ਼ਨ ਹੁਸ਼ਿਆਰਪੁਰ ਅਧੀਨ ਸਾਰੇ ਕੰਮਕਾਜ ਦੀ ਦੇਖ-ਰੇਖ ਕਰ ਰਹੇ ਐਸ.ਡੀ.ਐਮ. ਮੇਜਰ ਡਾ. ਅਮਿਤ ਮਹਾਜਨ ਦਿਨ-ਰਾਤ ਆਪਣੀ ਡਿਊਟੀ ਪ੍ਰਤੀ ਸਮਰਪਿਤ ਰਹਿੰਦੇ ਹਨ। ਭਾਵੇਂ ਓਹਨਾ  ਦਾ ਪਰਿਵਾਰ ਐਸ.ਡੀ.ਐਮ.ਦਫ਼ਤਰ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਉਨ•ਾਂ ਦੇ ਨਿਵਾਸ ਸਥਾਨ 'ਤੇ ਮੌਜੂਦ ਹੈ, ਪਰ ਕੰਮ ਦੇ ਪ੍ਰਤੀ ਸਮਰਪਣ ਭਾਵਨਾ ਦੇ ਚੱਲਦਿਆਂ ਓਹਨਾ  ਨੂੰ ਪਰਿਵਾਰ ਨੂੰ ਮਿਲਣ ਦਾ ਮੌਕਾ ਘੱਟ ਹੀ ਮਿਲ ਪਾਉਂਦਾ ਹੈ। ਪਰਿਵਾਰ ਨੂੰ ਮਿਲਣਾ ਤਾਂ ਦੂਰ ਦੀ ਗੱਲ ਓਹਨਾ ਦੀ ਦੇਹਰਾਦੂਨ 9 ਵੀਂ ਕਲਾਸ ਵਿੱਚ ਪੜ•ਦੇ ਆਪਣੇ ਬੇਟੇ ਨਾਲ ਵੀ ਪਿਛਲੇ 10 ਦਿਨ ਤੋਂ ਗੱਲਬਾਤ ਨਹੀਂ ਹੋ ਪਾਈ। ਇਸ ਦੌਰਾਨ ਬੇਟੇ ਦਾ ਘਰ ਫੋਨ ਆਇਆ, ਪਰ ਪਤਨੀ ਨਾਲ ਹੀ ਗੱਲ ਹੋ ਜਾਂਦੀ ਹੈ। ਦੋ-ਤਿੰਨ ਵਾਰ ਇਹਨਾਂ ਦੇ ਮੋਬਾਇਲ 'ਤੇ ਬੇਟੇ ਦਾ ਫੋਨ ਆਇਆ, ਪਰ ਕੰਮ ਦੇ ਚੱਲਦਿਆਂ ਗੱਲ ਨਹੀਂ ਹੋ ਸਕੀ। ਘਰ ਵਿੱਚ 5 ਸਾਲ ਦਾ ਛੋਟਾ ਬੇਟਾ ਵੀ ਸਾਰਾ ਦਿਨ ਪਿਤਾ ਦੀ ਰਾਹ ਤੱਕਦਾ ਰਹਿੰਦਾ ਹੈ ਅਤੇ ਕਿਸੇ ਵੇਲੇ ਤਾਂ ਤਹਿਸੀਲ ਕੰਪਲੈਕਸ ਵਿੱਚ ਖੁੱਲੇ• ਵਿੱਚ ਹੀ ਦਫ਼ਤਰ ਲਗਾਕੇ ਬੈਠੇ ਪਿਤਾ ਨੂੰ ਦੂਰੋਂ ਹੀ ਹੱਥ ਹਿਲਾਉਂਦਾ ਹੈ, ਮੰਨੋ ਇਹ ਕਹਿ ਰਿਹਾ ਹੋਵੇ ਕਿ ਪਾਪਾ ਮੈਂ ਕਦੋਂ ਖੁੱਲ• ਕੇ ਤੁਹਾਡੇ ਨਾਲ ਗਲੇ ਮਿਲਾਂਗਾ।
  ਸ਼੍ਰੀ ਅਮਿਤ ਮਹਾਜਨ ਡਿਊਟੀ ਤੱਕ ਹੀ ਸੀਮਤ ਨਹੀਂ, ਨਿੱਜੀ ਤੌਰ 'ਤੇ ਮਨੁੱਖਤਾਵਾਦੀ ਵਤੀਰੇ ਨਾਲ ਲਿਬਰੇਜ਼ ਹਨ ਅਤੇ ਇਹ ਉਦੋਂ ਸਾਬਿਤ ਹੋਇਆ, ਜਦੋਂ ਇਨ•ਾਂ ਵਲੋਂ ਸ਼ਹਿਰ ਵਿੱਚ ਇਕ ਜ਼ਰੂਰਤਮੰਦ ਮਜ਼ਦੂਰ ਪਰਿਵਾਰ ਦੀ ਆਪਣੇ ਜੇਬ ਵਿਚੋਂ ਮਦਦ ਕੀਤੀ ਗਈ। ਐਸ.ਡੀ.ਐਮ ਹੁਸ਼ਿਆਰਪੁਰ ਨੇ ਕਰਫਿਊ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਟੀਮਾਂ ਸਮੇਤ ਸਵੇਰ ਤੋਂ ਚੈਕਿੰਗ, ਲੋੜਵੰਦਾਂ ਲਈ ਰਾਸ਼ਣ ਦੀ ਵੰਡ, ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਲਈ ਮੰਡੀਆਂ ਦੇ ਦੌਰੇ, ਐਮਰਜੈਂਸੀ ਮੈਡੀਕਲ ਈ-ਪਾਸ, ਕੋਵਿਡ ਕੇਅਰ ਸੈਂਟਰ ਰਿਆਤ-ਬਾਹਰਾ ਵਿਖੇ ਵਿਸ਼ੇਸ਼ ਪ੍ਰਬੰਧ ਆਦਿ ਡਿਊਟੀ ਨਿਭਾਉਣ ਦੇ ਨਾਲ-ਨਾਲ ਮਾਨਵਤਾਵਾਦੀ ਅਤੇ ਅਗਾਂਹਵਧੂ ਵਤੀਰੇ ਦੇ ਚੱਲਦਿਆਂ ਕੁਝ ਅਜਿਹੇ ਕਦਮ ਵੀ ਚੁੱਕੇ ਹਨ, ਜੋ ਆਪਣੇ-ਆਪ ਵਿੱਚ ਮਿਸਾਲੀ ਹਨ। ਪਿੰਡ ਹਰਦੋਖਾਨਪੁਰ ਵਿੱਚ ਸਵੈ-ਇੱਛਾ ਨਾਲ ਇਕ ਵਿਅਕਤੀ ਨੇ ਕੋਵਿਡ-19 ਦਾ ਟੈਸਟ ਕਰਵਾਇਆ ਸੀ, ਜੋ ਨੈਗੇਟਿਵ ਆਇਆ ਸੀ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਸ ਵਿਅਕਤੀ ਨਾਲ ਪਿੰਡ ਵਿੱਚ ਭੇਦਭਾਵ ਹੋ ਰਿਹਾ ਹੈ, ਤਾਂ ਇਹ ਖੁਦ ਪਿੰਡ ਗਏ ਅਤੇ ਉਸ ਵਿਅਕਤੀ ਦਾ ਹੌਸਲਾ ਵਧਾਇਆ, ਤਾਂ ਜੋ ਪਿੰਡ ਵਾਸੀਆਂ ਨੂੰ ਸੰਦੇਸ਼ ਦਿੱਤਾ ਜਾ ਸਕੇ ਕਿ ਇਸ ਨਾਜ਼ੁਕ ਘੜੀ ਵਿੱਚ ਇਕ-ਦੂਜੇ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਐਸ.ਡੀ.ਐਮ. ਤੋਂ ਪਹਿਲਾਂ ਫੌਜ ਵਿੱਚ ਸੇਵਾਵਾਂ ਨਿਭਾਉਣ ਵਾਲੇ ਮੇਜਰ ਅਮਿਤ ਮਹਾਜਨ ਨੇ ਫੌਜ ਦੀ ਤਰਜ਼ 'ਤੇ ਕਰਫਿਊ ਦੌਰਾਨ ਫਾਸਟ ਫੂਡ ਵੇਚਣ ਵਾਲੇ ਨੂੰ ਫੜਿਆ. ਜੋ ਆਪਣੇ-ਆਪ ਵਿੱਚ ਇਕ ਨਿਵੇਕਲਾ ਕਾਰਜ ਸੀ। ਇਨ•ਾਂ ਨੇ ਗਾਹਕ ਬਣਕੇ ਫਾਸਟ ਫੂਡ ਦਾ ਆਰਡਰ ਕੀਤਾ ਸੀ ਅਤੇ ਮੌਕੇ 'ਤੇ ਹੀ ਸਬੰਧਿਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ।
    ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਐਸ.ਡੀ.ਐਮਜ਼ ਵਲੋਂ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਬੀ.ਡੀ.ਪੀਓਜ਼, ਪਟਵਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਨਿਭਾਈ ਜਾ ਰਹੀ ਡਿਊਟੀ ਕਾਬਿਲੇ-ਤਾਰੀਫ ਹੈ। ਉਨ•ਾਂ ਕਿਹਾ ਕਿ ਬਾਕੀ ਐਸ.ਡੀ.ਐਮਜ਼ ਦੀ ਤਰ•ਾਂ ਐਸ.ਡੀ.ਐਮ ਸ਼੍ਰੀ ਅਮਿਤ ਮਹਾਜਨ ਵਲੋਂ ਡਿਊਟੀ ਦੇ ਨਾਲ-ਨਾਲ ਮਨੁੱਖਤਾ ਲਈ ਵੀ ਅਹਿਮ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ ਕਈ ਮਿਸਾਲੀ ਕਦਮ ਵੀ ਪੁੱਟੇ ਗਏ ਹਨ, ਜਿਨ•ਾਂ ਦੀ ਜਿੰਨੀ ਪ੍ਰਸੰਸ਼ਾ ਕੀਤੀ ਜਾਵੇ ਘੱਟ ਹੈ। ਉਨ•ਾਂ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਸਮਰਪਿਤ ਭਾਵਨਾ ਨਾਲ ਕੰਮ ਕਰ ਰਹੀ ਹੈ, ਜਿਸ ਸਦਕਾ ਇਸ ਨਾਜ਼ੁਕ ਘੜੀ ਵਿੱਚ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ।
               ਐਸ.ਡੀ.ਐਮ. ਮੇਜਰ ਡਾ. ਅਮਿਤ ਮਹਾਜਨ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਕਰੀਬ 11,500 ਐਮਰਜੈਂਸੀ ਮੈਡੀਕਲ ਈ-ਪਾਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ•ਾਂ ਕਿਹਾ ਕਿ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰੀਬ 40,000 ਵਿਅਕਤੀਆਂ ਨੂੰ ਰੋਜ਼ਾਨਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਪਟਵਾਰੀ ਸ਼੍ਰੀ ਅਮਨ ਵਲੋਂ ਪਿਛਲੀ ਰਾਤ ਹੀ ਕਰੀਬ 11 ਵਜੇ ਵੀ ਇਕ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਣ ਮੁਹੱਈਆ ਕਰਵਾਇਆ ਗਿਆ। ਉਨ•ਾਂ ਕਿਹਾ ਕਿ ਪਟਵਾਰੀ ਆਪਣੇ ਨਿੱਜੀ ਵਾਹਨ ਦੀ ਵਰਤੋਂ ਕਰਕੇ ਹੀ ਜੰਗਲਾਂ ਆਦਿ ਇਲਾਕਿਆਂ ਵਿੱਚ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਉਨ•ਾਂ ਕਿਹਾ ਕਿ ਕਰਫਿਊ ਦੀ ਪਾਲਣਾ ਯਕੀਨੀ ਬਣਾਉਣ ਲਈ ਸਬ-ਡਵੀਜ਼ਨ ਵਿੱਚ ਉਲੰਘਣਾ ਕਰਨ 'ਤੇ 231 ਮਾਮਲੇ ਦਰਜ ਕੀਤੇ ਗਏ ਹਨ, 350 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਚੁੱਕਾ ਹੈ, 118 ਵਹੀਕਲ ਜ਼ਬਤ ਕੀਤੇ ਗਏ ਹਨ ਅਤੇ 388 ਚਲਾਨ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ, ਤਾਂ ਜੋ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸੁਰੱਖਿਅਤ ਰਹਿਣ। ਉਨ•ਾਂ ਕਿਹਾ ਕਿ ਉਨ•ਾਂ ਵਲੋਂ ਜਿੱਥੇ ਪ੍ਰਬੰਧਕ ਮਾਰਕੀਟ ਕਮੇਟੀ ਹੁਸ਼ਿਆਰਪੁਰ ਵਜੋਂ ਡਿਊਟੀ ਨਿਭਾਈ ਜਾ ਰਹੀ ਹੈ, ਉਥੇ ਕੋਵਿਡ ਕੇਅਰ ਸੈਂਟਰ ਰਿਆਤ-ਬਾਹਰਾ ਵਿੱਚ ਨੋਡਲ ਅਫ਼ਸਰ ਵਜੋਂ ਡਿਊਟੀ ਨਿਭਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਸੁਚਾਰੂ ਢੰਗ ਨਾਲ ਕਣਕ ਦੀ ਖਰੀਦ ਤੋਂ ਇਲਾਵਾ ਕੋਵਿਡ ਕੇਅਰ ਸੈਂਟਰ ਵਿੱਚ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। 
------
advt.

Post a Comment

0 Comments