ਅਕਾਲ ਚੈਰੀਟੇਬਲ ਸੁਸਾਇਟੀ ਜੌੜਾ ਵੱਲੋ ਪਰਵਾਸੀ ਮਜ਼ਦੂਰਾਂ ਦੇ 200 ਪਰਿਵਾਰਾਂ ਨੂੰ ਦਿੱਤਾ ਗਿਆ ਰਾਸ਼ਨ

ਟਾਂਡਾ ਉੜਮੁੜ, 1 ਅਪ੍ਰੈਲ  (ਨਵਦੀਪ ਸਿੰਘ ) - ਸਮਾਜ ਸੇਵੀ ਸੰਸਥਾ ਅਕਾਲ ਚੈਰੀਟੇਬਲ ਸੁਸਾਇਟੀ ਜੌੜਾ ਨੇ ਜੌੜਾ ਇਲਾਕੇ ਦੇ ਪਿੰਡਾਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ  ਕਰਫਿਊ ਦੌਰਾਨ ਰਾਸ਼ਨ ਭੇਟ ਕੀਤਾ ਹੈ | ਪਰਵਾਸੀ ਪੰਜਾਬੀ ਦਾਨੀ ਅਤੇ ਸੁਸਾਇਟੀ ਸਰਪ੍ਰਸਤ ਗੁਰਦੇਵ ਸਿੰਘ ਨਰਵਾਲ ਦੀ ਅਗਵਾਈ ਵਿੱਚ ਸੁਸਾਇਟੀ ਦੇ ਇਸ ਸੇਵਾ ਮਿਸ਼ਨ ਦੀ ਸ਼ੁਰੂਆਤ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਸ਼ੁਰੂ ਕਰਵਾਈ | ਇਸ ਮੌਕੇ ਡੀ.ਐੱਸ.ਪੀ. ਗਿੱਲ ਨੇ ਪਰਵਾਸੀ ਪੰਜਾਬੀ ਨਰਵਾਲ ਅਤੇ ਸਮੂਹ ਟੀਮ ਦੇ ਸੇਵਾ ਮਿਸ਼ਨ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਟਾਂਡਾ ਇਲਾਕੇ ਵਿੱਚ ਇਸ ਔਖੀ ਘੜੀ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਪੁਲਸ ਅਤੇ ਸਿਵਲ ਪ੍ਰਸ਼ਾਸ਼ਨ ਨਾਲ ਮੋਢੇ ਨਾਲ ਮੋਢਾ ਲਗਾਕੇ ਕੰਮ ਕਰ ਰਹੀਆਂ ਹਨ | ਇਸ ਦੌਰਾਨ ਸੁਸਾਇਟੀ  ਸੇਵਾਦਾਰਾਂ ਪ੍ਰਧਾਨ ਕੋਚ ਦਲਵੀਰ ਸਿੰਘ ਅਤੇ ਸੁਖਵੀਰ ਸਿੰਘ ਸੁੱਖਾ ਨਰਵਾਲ ਅਤੇ ਡਾਕਟਰ ਕੁਲਵਿੰਦਰ ਸਿੰਘ ਨਰਵਾਲ ਦੀ ਦੇਖਰੇਖ  ਵਿੱਚ ਟੀਮ ਨੇ ਨੰਗਲ ਜਮਾਲ, ਜੌੜਾ, ਗੜੀ, ਦੇਹਰੀਵਾਲ ਅਤੇ ਗਨੀਪੁਰ ਬੱਧਣ ਪਿੰਡਾਂ ਵਿੱਚ ਰਹਿੰਦੇ ਪਰਵਾਸੀ ਮਜ਼ਦੂਰਾਂ ਦੇ 200 ਪਰਿਵਾਰਾਂ ਨੂੰ ਰਾਸ਼ਨ ਅਤੇ ਦੁੱਧ ਵੰਡਿਆ | ਉਨ੍ਹਾਂ ਇਸ ਮੌਕੇ ਦੱਸਿਆ ਕਿ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਜਾਵੇਗਾ | ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ, ਗੁਰਮੇਲ ਸਿੰਘ ਜੌੜਾ, ਕੁਲਵਿੰਦਰ ਸਿੰਘ ਕਿੰਦਾ, ਸੁਖਵੀਰ ਸਿੰਘ, ਸ਼ਰਮਨ ਸਿੰਘ, ਕੁਲਵੀਰ ਸਿੰਘ, ਹਰਵਿੰਦਰ ਸਿੰਘ, ਹਰਜੀਤ ਸਿੰਘ,ਗੁਰਜੀਤ ਸਿੰਘ ਅਤੇ ਨਵਜੋਤ ਸਿੰਘ   ਆਦਿ ਮੌਜੂਦ ਸਨ |

Post a Comment

0 Comments