ਟਾਂਡਾ ਉੜਮੁੜ,13 ਅਪ੍ਰੈਲ (ਨਵਦੀਪ ਸਿੰਘ )- ਸਵਿਟਜ਼ਰਲੈਂਡ ਨਾਲ ਸਬੰਧਿਤ ਪ੍ਰਵਾਸੀ ਭਾਰਤੀਆਂ ਦੀ ਸੰਸਥਾ ਐਸੋਸੀਏਸ਼ਨ ਪਲਾਂਨਟੇ ਇੰਫੈਂਟਸ ਵੱਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਸਾਵਨ ਕ੍ਰਿਪਾਲ ਰੂਹਾਨੀ ਮਿਸ਼ਨ ਦੇ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਅਤੇ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦੇ ਅਸ਼ੀਰਵਾਦ ਸਦਕਾ ਸੰਸਥਾ ਦੇ ਮੁਖੀ ਚੰਦਰ ਪ੍ਰਕਾਸ਼ ਵਾਸਦੇਵ ਦੀ ਅਗਵਾਈ ਵਿੱਚ ਸੰਸਥਾ ਦੀ ਟੀਮ ਨੇ ਰਾਸ਼ਨ ਵੰਡਣ ਦਾ ਕੰਮ ਸ਼ੁਰੂ ਕੀਤਾ | ਸੰਸਥਾ ਵੱਲੋਂ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪਿੰਡ ਕੰਧਾਲਾ ਸ਼ੇਖਾਂ,ਪਵਾਂ,ਝਿੰਗੜ ਖ਼ੁਰਦ, ਸ਼ਾਹਪੁਰ, ਹੁਸੈਨਪੁਰ ਲਾਲੋਵਾਲ ਆਦਿ ਪਿੰਡਾਂ ਵਿੱਚ ਰਹਿੰਦੇ 102 ਪਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਭੇਟ ਕੀਤੀਆਂ | ਇਸ ਸੇਵਾ ਮਿਸ਼ਨ ਵਿੱਚ ਸ਼ਾਮਲ ਮਹਿੰਦਰ ਅਹੀਆਪੁਰੀ, ਸ਼ਿਵ ਕੁਮਾਰ, ਚੈਂਚਲ ਸਿੰਘ, ਹਰਬੰਸ ਸਿੰਘ ਧੂਤ, ਜਸਵਿੰਦਰ ਸਿੰਘ ਪਵਾਂ, ਰੁਘਵੀਰ ਸਿੰਘ ਪਵਾਂ ਨੇ ਦੱਸਿਆ ਕਿ ਸੰਸਥਾਂ ਵੱਲੋਂ ਦੂਜੇ ਪੜਾਅ ਵਿੱਚ 200 ਹੋਰ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਭੇਟ ਕੀਤੀਆਂ ਜਾਣਗੀਆਂ |


0 Comments