Bad News : ਫਰਾਂਸ ਵਿੱਚ ਹੋਈ ਪਿੰਡ ਇਬ੍ਰਾਹਿਮਪੁਰ ਵਾਸੀ ਦੀ ਕੋਰੋਨਾ ਵਾਇਰਸ ਨਾਲ ਮੌਤ

 ਟਾਂਡਾ ਉੜਮੁੜ , 21 ਅਪ੍ਰੈਲ (ਨਵਦੀਪ ਸਿੰਘ ) - ਕੋਰੋਨਾ ਵਾਇਰਸ ਕਾਰਨ ਬੇਟ ਇਲਾਕੇ ਦੇ ਪਿੰਡ ਇਬ੍ਰਾਹਿਮਪੁਰ ਨਾਲ ਸੰਬੰਧਿਤ ਅਮਰੀਕ ਸਿੰਘ ਪੁੱਤਰ ਜੀਵਾ ਸਿੰਘ ਦੀ ਬੀਤੀ ਰਾਤ ਪੈਰਿਸ (ਫਰਾਂਸ ) ਵਿੱਚ  ਮੌਤ ਹੋ ਗਈ | ਅਮਰੀਕ ਸਿੰਘ 14 ਵਰ੍ਹਿਆਂ ਤੋਂ ਫਰਾਂਸ ਰਹਿ ਰਿਹਾ ਸੀ | ਅਮਰੀਕ ਸਿੰਘ ਪਿਛਲੇ 1 ਮਹੀਨੇ ਤੋਂ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਸੀ | ਅਮਰੀਕ ਸਿੰਘ ਦੀਆਂ ਦੋ ਬੇਟੀਆਂ ਇਕ ਬੇਟਾ ਵੀ ਸਪੇਨ ਵਿੱਚ ਰਹਿੰਦਾ ਹੈ | ਬੀਤੀ ਰਾਤ ਇਹ ਦੁਖਦ ਸੂਚਨਾ ਅੱਜ ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਜਦੋ ਮਿਲੀ ਤਾਂ ਪਰਿਵਾਰ ਅਤੇ ਪਿੰਡ ਵਿੱਚ ਮਾਤਮ ਛਾਂ ਗਿਆ  | ਪਿੰਡ ਵਾਸੀਆਂ ਅਤੇ ਸਰਪੰਚ ਅਮਰੀਕ ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ |

Post a Comment

0 Comments