ਪਿੰਡ ਚੋਟਾਲਾ ਵਿੱਚ ਪੰਚਾਇਤ ਦੀ ਮਦਦ ਨਾਲ ਤਿੰਨ ਨੌਜਵਾਨ ਨਸ਼ੀਲੇ ਪਦਾਰਥਾਂ ਸਮੇਤ ਕਾਬੂ

ਟਾਂਡਾ ਉੜਮੁੜ , 7 ਅਪ੍ਰੈਲ (ਨਵਦੀਪ ਸਿੰਘ ) -  ਬੀਤੀ ਰਾਤ ਪਿੰਡ ਚੋਟਾਲਾ  ਵਿੱਚ ਪਿੰਡ ਵਾਸੀਆਂ ਨੇ ਨਸ਼ੇ ਦੀ ਸਪਲਾਈ ਕਰਨ ਆਏ  ਤਿੰਨ ਨੌਜਵਾਨਾਂ ਨੂੰ  ਕਾਬੂ ਕੀਤਾ ਹੈ  ਇਸ ਬਾਰੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ  ਟਾਂਡਾ ਪੁਲਿਸ ਦੀ ਟੀਮ ਥਾਣੇਦਾਰ ਅਮਰਜੀਤ ਸਿੰਘ ਅਤੇ ਮਹੇਸ਼ ਕੁਮਾਰ ਨੂੰ  ਕਰਫਿਊ ਦੌਰਾਨ ਗਸ਼ਤ ਕਰਦੇ ਹੋਏ ਪਿੰਡ ਚੋਟਾਲਾ ਦੇ ਸਰਪੰਚ ਅਮਰੀਕ ਸਿੰਘ ਨੇ ਸੂਚਨਾ ਦਿੱਤੀ ਕਿ ਉਨ੍ਹਾਂ   ਤਿੰਨ ਨੌਜਵਾਨਾਂ ਨੂੰ ਨਸ਼ੇ ਵਾਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ | ਪੁਲਸ ਦੀ ਟੀਮ ਨੇ ਸੂਚਨਾ ਦੇ ਅਧਾਰ ਤੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ |  ਉਨ੍ਹਾਂ ਦੱਸਿਆ ਕਿ  ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਸੂਰਜ ਪੁੱਤਰ ਪਰਮਜੀਤ ਨਿਵਾਸੀ ਵਾਰਡ 14 ਅਹੀਆਪੁਰ, ਕਲਜੋਤ ਕਰਮ ਪੁੱਤਰ ਸਰਬਜੀਤ ਨਿਵਾਸੀ ਅਹੀਆਪੁਰ ਅਤੇ ਲਖਵਿੰਦਰ ਲੱਕੀ ਪੁੱਤਰ ਸੁਦੇਸ਼ ਨਿਵਾਸੀ ਜੋਹਲਾਂ ਦੇ ਰੂਪ ਵਿੱਚ ਹੋਈ ਹੈ | ਉਨ੍ਹਾਂ ਦੱਸਿਆ ਕਿ  ਤਲਾਸ਼ੀ ਲੈਣ ਤੇ  ਓਹਨਾ ਕੋਲੋਂ ਹੈਰੋਇਨ ਨਸ਼ੀਲਾ ਪਾਊਡਰ  ਬਰਾਮਦ ਹੋਇਆ ਹੈ |
advt.

Post a Comment

0 Comments