ਟਾਂਡਾ ਉੜਮੁੜ,5 ਅਪ੍ਰੈਲ ( ਪੱਤਰਕਾਰ ਮੰਚ ) - ਟਾਂਡਾ ਪੁਲਸ ਨੇ ਪਿੰਡ ਸਲੇਮਪੁਰ ਨਜ਼ਦੀਕ ਕਰਫਿਊ ਦੌਰਾਨ ਪਿੰਡ ਵਾਸੀਆਂ ਵੱਲੋ ਕੀਤੀ ਗਈ ਨਾਕਾਬੰਦੀ ਦੌਰਾਨ ਦੋ ਵਿਆਕਤੀਆਂ ਨੂੰ ਨਜਾਇਜ ਸ਼ਰਾਬ ਸਮੇਤ ਕਾਬੂ ਕਰਕੇ ਆਬਕਾਰੀ ਐਕਟ ਅਤੇ ਕਰਫਿਊ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਲਖਵਿੰਦਰ ਸਿੰਘ ਕਾਲਾ ਪੁੱਤਰ ਹਰਭਜਨ ਸਿੰਘ ਅਤੇ ਸਤਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਜਲਾਲਪੁਰ ਦੇ ਖਿਲਾਫ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਥਾਣੇਦਾਰ ਗੁਰਮੀਤ ਸਿੰਘ ਦੀ ਟੀਮ ਜਦੋ ਕਰਫਿਊ ਦੌਰਾਨ ਗਸ਼ਤ ਕਰਦੇ ਪਿੰਡ ਸਲੇਮਪੁਰ ਨਜ਼ਦੀਕ ਪਿੰਡ ਵਾਸੀਆਂ ਵੱਲੋ ਕੀਤੀ ਨਾਕਾਬੰਦੀ ਨਜ਼ਦੀਕ ਪਹੁੰਚੇ ਤਾਂ ਪਿੰਡ ਵਾਸੀਆਂ ਵੱਲੋ ਕਾਬੂ ਕੀਤੇ ਗਏ ਉਕਤ ਵਿਆਕਤੀਆਂ 6180 ਮਿਲੀਲੀਟਰ ਨਾਜਾਇਜ ਸ਼ਰਾਬ ਬਰਾਮਦ ਹੋਈ | ਪੁਲਸ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


0 Comments