ਬਾਰ ਬਾਰ ਕਰਫਿਉ ਦੀ ਉਲੰਘਣਾ ਕਰਨ ਵਾਲੇ ਰਾਜਿੰਦਰਾ ਮੈਡੀਕਲ ਸਟੋਰ ਮਾਲਕਾਂ ਖਿਲਾਫ ਅੱਜ ਤੀਜਾ ਮਾਮਲਾ ਵੀ ਹੋਇਆ ਦਰਜ

ਟਾਂਡਾ ਉੜਮੁੜ, 21 ਅਪ੍ਰੈਲ (ਨਵਦੀਪ ਸਿੰਘ ) - ਕਰਫਿਊ ਦੀ ਉਲੰਘਣਾ ਕਰਕੇ ਦਵਾਈਆਂ ਵੇਚ ਰਹੇ ਰਾਜਿੰਦਰਾ ਮੈਡੀਕਲ ਸਟੋਰ ਦੇ ਮਾਲਕਾਂ ਦੇ ਖਿਲਾਫ ਟਾਂਡਾ ਪੁਲਸ ਨੇ ਪਿਛਲੇ 24 ਘੰਟਿਆਂ ਵਿੱਚ ਦੋ ਮਾਮਲੇ ਦਰਜ ਕੀਤੇ ਹਨ  |  ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਸਟੋਰ ਮਾਲਕਾਂ ਚੈਲਦੀਪ ਸਿੰਘ ਪੁੱਤਰ ਚਰਨ  ਸਿੰਘ  ਅਤੇ ਉਸਦੇ ਪਿਤਾ ਚਰਨ ਸਿੰਘ ਪੁੱਤਰ ਗਿਆਨ ਸਿੰਘ ਨਿਵਾਸੀ ਟਾਂਡਾ ਦੇ ਖਿਲਾਫ  ਬੀਤੇ ਦਿਨ ਮੁਕੱਦਮਾ ਨੰਬਰ 96 ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਸੀ ਕਿ ਅੱਜ ਸਵੇਰੇ ਫਿਰ ਉਕਤ ਪਿਤਾ ਪੁੱਤਰ ਵੱਲੋ  ਡੀ.ਸੀ.ਹੁਸ਼ਿਆਰਪੁਰ ਦੀ ਉਲੰਘਣਾ ਕਰਦੇ ਹੋਏ ਕਰਫਿਊ ਦੌਰਾਨ ਗ੍ਰਾਹਕਾਂ ਨੂੰ ਦਵਾਈਆਂ ਵੇਚਿਆ ਜਾ ਰਹੀਆਂ ਸਨ   | ਪੁਲਸ ਨੇ ਅੱਜ ਫਿਰ ਮੁਕੱਦਮਾ ਨੰਬਰ 97  ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਲਾਪਰਵਾਹੀ ਦਾ ਆਲਮ ਇਹ ਹੈ ਕਿ ਉਕਤ ਸਟੋਰ ਮਾਲਕਾਂ ਖਿਲਾਫ  ਵੀ ਕਰਫਿਊ ਦੀ ਉਲੰਘਣਾ ਦਾ ਇਹ ਤੀਜਾ ਮਾਮਲਾ ਸੀ |
advt.


Post a Comment

0 Comments