ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਗਿਲਜੀਆਂ ਨੇ ਸਰਕਾਰੀ ਹਸਪਤਾਲ ਜਾਕੇ ਲਿਆ ਪ੍ਰਬੰਧਾਂ ਦਾ ਜਾਇਜਾ

 ਟਾਂਡਾ ਉੜਮੁੜ,10 ਅਪ੍ਰੈਲ  (ਨਵਦੀਪ ਸਿੰਘ )  - ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਰਕਾਰੀ ਹਸਪਤਾਲ ਟਾਂਡਾ ਵਿੱਚ ਜਾਕੇ ਸਮੂਹ ਸਟਾਫ ਨਾਲ ਮੀਟਿੰਗ ਕਰਕੇ ਮੌਜੂਦਾ ਹਲਾਤਾਂ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਵਿਧਾਇਕ ਗਿਲਜੀਆਂ ਨੇ  ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਵੱਲੋ ਔਖੀ ਘੜੀ ਵਿੱਚ ਦਿੱਤੀਆਂ  ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ । ਉਨ੍ਹਾਂ  ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਮਰਪਿਤ  ਭਾਵਨਾ ਨਾਲ ਲੱਗੇ ਹੋਏ ਡਾਕਟਰ, ਸਟਾਫ ਨਰਸ , ਪੈਰਾਮੈਡੀਕਲ ਸਟਾਫ,  ਸਫਾਈ ਸੇਵਕਾਂ ਅਤੇ ਸਮੂਹ ਸਟਾਫ  ਸਟਾਫ ਦਾ ਮਨੋਬਲ ਵਧਾਇਆ | ਇਸ ਮੌਕੇ ਐੱਸ.ਐੱਮ.ਓ. ਕੇ.ਆਰ. ਬਾਲੀ ਨੇ ਹਸਪਤਾਲ ਸਟਾਫ ਵੱਲੋ ਇਸ ਵਾਇਰਸ ਤੋਂ ਬਚਾਅ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਘਰ ਘਰ ਜਾਕੇ ਜਾਗਰੂਕਤਾ ਦੇ ਸੰਚਾਰ ਲਈ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਅਤੇ ਰੇਪਿਡ ਰਿਸਪੌਂਸ ਟੀਮਾਂ ਦੀ ਕਾਰਜ ਪ੍ਰਣਾਲੀ ਬਾਰੇ ਦੱਸਦੇ  ਦੱਸਿਆ ਬਲਾਕ ਟਾਂਡਾ ਵਿੱਚ ਵਿਦੇਸ਼ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਦੌਰਾਨ ਲਗਾਤਾਰ ਚੈੱਕ ਕੀਤਾ ਗਿਆ ਅਤੇ ਕਿਸੇ ਵੀ ਵਿਆਕਤੀ ਨੂੰ ਕੋਈ ਸਮੱਸਿਆ ਨਹੀਂ ਆਈ | ਉਨ੍ਹਾਂ ਦੱਸਿਆ ਕਿ ਲੋਕਾਂ ਕੇ ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ ਸਹਿਯੋਗ ਦਿੱਤਾ ਹੈ | ਇਸ ਮੌਕੇ ਵਿਧਾਇਕ ਗਿਲਜੀਆਂ ਨੇ ਹਸਪਤਾਲ ਦੀ ਸਮੂਹ ਟੀਮ ਦੀ ਸਲਾਘਾ ਕਰਦੇ ਕਿਹਾ ਕਿ ਆਪਣੀ ਜਾਨ ਨੂੰ ਜੋਖ਼ਿਮ ਵਿੱਚ ਪਾਕੇ ਟੀਮਾਂ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀਆਂ ਹਨ ਇਸ ਲਈ ਲੋਕਾਂ ਨੂੰ ਵੀ ਮਿਲ ਰਹੀਆਂ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪੋ ਆਪਣੇ ਘਰ ਰਹਿਣਾ ਚਾਹੀਦਾ ਹੈ | ਇਸ ਮੌਕੇ ਡਾਕਟਰ ਜੇ.ਐੱਸ. ਗਿੱਲ, ਡਾਕਟਰ ਕਰਮਜੀਤ ਸਿੰਘ, ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ,ਡਾਕਟਰ ਅਮ੍ਰਿਤਜੋਤ ਸਿੰਘ, ਬੀ.ਈ.ਈ. ਅਵਤਾਰ ਸਿੰਘ, ਬਲਰਾਜ ਸਿੰਘ, ਸਵਿੰਦਰ ਸਿੰਘ, ਗੁਰਜੀਤ ਸਿੰਘ, ਕੁਲਵੀਰ ਸਿੰਘ , ਰਵਿੰਦਰ ਪਾਲ ਸਿੰਘ ਗੋਰਾ,   , ਅਵਤਾਰ ਸਿੰਘ ਖੋਖਰ, ਸਿਮਰਨ ਸੈਣੀ, ਬਾਲੀ ਸੱਲਾ, ਦਵਿੰਦਰ ਜੀਤ ਸਿੰਘ, ਸੁਖਵਿੰਦਰ ਜੀਤ ਸਿੰਘ ਝਾਵਰ, ਅਨਿਲ ਪਿੰਕਾ ਆਦਿ ਮੌਜੂਦ ਸਨ |

Post a Comment

0 Comments