ਬੁਰੀ ਖਬਰ : ਬਿਆਸ ਦਰਿਆ ਪੁਲ ਤੋਂ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਮਾਰੀ ਛਾਲ਼

 ਟਾਂਡਾ ਉੜਮੁੜ, 30 ਅਪ੍ਰੈਲ (ਨਵਦੀਪ ਸਿੰਘ ) -  ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੁਗਲਵਾਲ  ਦੇ ਇਕ ਨੌਜਵਾਨ ਵੱਲੋ ਬੀਤੀ ਦੇਰ ਸ਼ਾਮ ਟਾਂਡਾ ਦੇ ਪਿੰਡ ਰੜਾ ਮੰਡ ਨਜ਼ਦੀਕ ਬਿਆਸ ਦਰਿਆ ਵਿੱਚ ਛਾਲ ਮਾਰਨ ਦੀ ਸੂਚਨਾ ਸਾਮਣੇ ਆਈ ਹੈ | ਬੀਤੀ ਸ਼ਾਮ ਘਰੋਂ ਨਿਕਲੇ ਨੌਜਵਾਨ ਜੋਬਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਦਾ ਮੋਟਰਸਾਈਕਲ ਬਿਆਸ ਦੇ ਦਰਿਆ ਪੁਲ ਦੇ ਵਿਚਕਾਰ ਪੁਲ ਤੇ ਤਾਇਨਾਤ ਪੁਲਸ ਟੀਮ ਨੂੰ ਮਿਲਿਆ | ਹਾਲਾਂਕਿ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ ਕਿ ਨੌਜਵਾਨ ਨੇ ਦਰਿਆ ਵਿੱਚ ਹੀ ਛਾਲ ਮਾਰੀ ਹੈ |   ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਕਿਸੇ ਪ੍ਰੇਸ਼ਾਨੀ ਦੇ ਚਲਦਿਆ ਦਰਿਆ ਵਿੱਚ ਛਾਲ ਮਾਰ ਦਿੱਤੀ ਹੈ | ਜੋਬਨਪ੍ਰੀਤ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹੈ | ਨੌਜਵਾਨ ਦਾ ਅਜੇ ਤੱਕ ਕੋਈ  ਸੁਰਾਗ ਨਹੀਂ ਮਿਲ ਸਕਿਆ ਹੈ | ਮਾਪੇ ਅਤੇ ਪਿੰਡ ਵਾਸੀ ਨੌਜਵਾਨ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਸਨ |

Post a Comment

0 Comments