ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਟਾਂਡਾ ਪੁਲਸ ਨੇ ਗਸ਼ਤ ਵਧਾਈ

 ਟਾਂਡਾ ਉੜਮੁੜ,  11   ਮਈ (ਨਵਦੀਪ ਸਿੰਘ) - ਕੋਰੋਨਾ ਵਾਇਰਸ ਦੇ ਮੱਦੇ ਨਜ਼ਰ  ਲੋਕ ਹਿੱਤ ਲਈ ਲਾਏ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਟਾਂਡਾ ਪੁਲਸ ਨੇ ਜਿਲਾ ਪੁਲਸ ਮੁਖੀ ਅਤੇ ਡੀ.ਐੱਸ.ਪੀ . ਟਾਂਡਾ ਦੇ ਦਿਸ਼ਾ ਨਿਰਦੇਸ਼ ਅਧੀਨ  ਟਾਂਡਾ ਇਲਾਕੇ ਵਿੱਚ ਗਸ਼ਤ ਵਿੱਚ ਵਾਧਾ ਕੀਤਾ ਹੈ | ਇਹ ਜਾਣਕਾਰੀ ਥਾਣਾ ਮੁਖੀ ਇੰਸਪੈਕਟਰ ਹਾਰਗੁਰਦੇਵ ਸਿੰਘ ਨੇ ਬਿਆਸ ਦਰਿਆ ਪੁਲ ਤੇ ਦੂਜੇ ਜਿਲੇ ਲਈ ਕੀਤੀ ਨਾਕਾਬੰਦੀ ਦੀ ਚੈੱਕਿੰਗ ਕਰਦੇ ਦਿੱਤੀ | ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਚੋਲਾਂਗ ਟੋਲ ਪਲਾਜ਼ਾ ਅਤੇ ਹੋਰ ਸਥਾਨਾਂ ਤੇ ਕੀਤੀ ਨਾਕਾਬੰਦੀ ਦੀ ਲਗਾਤਾਰ ਚੈੱਕਿੰਗ ਕੀਤੀ ਜਾ ਰਹੀ ਹੈ | ਕਰਫਿਊ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ ਵੱਖ ਵੱਖ ਟੀਮਾਂ ਇਲਾਕੇ ਦੀਆਂ ਵੱਖ ਵੱਖ ਸੜਕਾਂ, ਬਜ਼ਾਰਾਂ  ਦੇ ਨਾਲ ਨਾਲ ਰਿਹਾਇਸ਼ੀ  ਇਲਾਕਿਆਂ ਵਿੱਚ ਵੀ ਪੇਟਰੋਲਿੰਗ ਕੀਤੀ ਜਾ ਰਹੀ ਹੈ |
| ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ |  ਉਨ੍ਹਾਂ ਲੋਕਾਂ ਨੂੰ ਵੀ ਕਰਫਿਊ ਦੀ ਪਾਲਣਾ ਵਿੱਚ ਪੁਲਸ ਦਾ ਸਹਿਯੋਗ ਦੇਣ ਦੀ ਪ੍ਰੇਰਨਾ ਦਿੱਤੀ ਅਤੇ ਸਰਕਾਰੀ ਹਦਾਇਤਾਂ ਮੁਤਾਬਿਕ ਕਰਫਿਊ ਵਿੱਚ ਦਿੱਤੀ ਜਾਣ ਵਾਲੀ ਖੁੱਲ ਦੌਰਾਨ ਹੀ ਨਿਯਮਾਂ ਮੁਤਾਬਿਕ ਅਤੇ ਨਿਰਦੇਸ਼ਾਂ ਦਾ ਪਾਲਣ ਕਰਕੇ ਬਾਹਰ ਨਿਕਲਿਆ ਜਾਵੇ ਅਤੇ ਦੁਕਾਨਦਾਰ ਵੀ ਨਿਰਦੇਸ਼ਾਂ ਮੁਤਾਬਿਕ ਹੀ ਆਪਣੀਆਂ ਦੁਕਾਨਾਂ ਖੋਲਣ | ਇਸ ਦੌਰਾਨ ਅੱਜ ਟਾਂਡਾ ਵਿੱਚ ਦੁਕਾਨਦਾਰਾਂ ਅਤੇ ਲੋਕਾਂ ਨੇ ਕਰਫਿਊ ਦਾ ਸਹੀ ਤਰੀਕੇ ਨਾਲ ਪਾਲਣ ਕੀਤਾ |


Post a Comment

0 Comments