ਪਿੰਡ ਵਾਸੀਆਂ ਨੇ ਪਿੰਡ ਕੀਤਾ ਸੀਲ
ਟਾਂਡਾ ਉੜਮੁੜ, 3 ਮਈ ( ਪੱਤਰਕਾਰ ਮੰਚ ) - ਨੰਦੇੜ ਸਾਹਿਬ ਤੋਂ ਆਪਣੇ ਪਿੰਡ ਭੂਲਪੁਰ ਆਈ ਇੱਕ ਹੋਰ ਔਰਤ ਦਾ ਟੈਸਟ ਕੋਰੋਨਾ ਪਾਜੀਟਿਵ ਆਇਆ ਹੈ | ਜਾਣਕਾਰੀ ਅਨੁਸਾਰ ਕੁਲਵੰਤ ਕੌਰ ਪਤਨੀ ਗੁਰਦੇਵ ਸਿੰਘ ਨਾਂਦੇੜ ਸਾਹਿਬ ਤੋਂ ਗੁਰਦਾਸਪੁਰ ਆਏ ਜੱਥੇ ਵਿੱਚ ਸ਼ਾਮਲ ਸੀ ਅਤੇ ਬਿਨਾਂ ਟੈਸਟ ਕਰਵਾਏ ਲਾਪਰਵਾਹੀ ਨਾਲ ਆਪਣੇ ਘਰ ਟੈਕਸੀ ਕਿਰਾਏ ਤੇ ਕਰਵਾ ਆਪਣੇ ਘਰ ਆ ਗਈ ਸੀ | ਜਿਸਦਾ ਬਾਅਦ ਵਿੱਚ ਪਤਾ ਲੱਗਣ ਤੇ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਵੱਲੋ 29 ਅਪ੍ਰੈਲ ਨੂੰ ਉਸਨੂੰ ਹੁਸ਼ਿਆਰਪੁਰ ਦੇ ਇਕਾਂਤਵਾਸ ਸੈਂਟਰ ਵਿੱਚ ਭਾਰਤੀ ਕਰਵਾਇਆ ਗਿਆ ਸੀ | ਪਿੰਡ ਵਾਸੀਆਂ ਨੇ ਪਿੰਡ ਨੂੰ ਨੂੰ ਸੀਲ ਕਰ ਦਿੱਤਾ ਹੈ | ਇਸਤੋਂ ਪਹਿਲਾ ਵੀ ਪਿੰਡ ਦੀ ਇਕ ਹੋਰ ਸ਼ਰਧਾਲੂ ਦੀ ਰਿਪੋਰਟ ਪਾਜੀਟਿਵ ਆਈ ਸੀ | ਔਰਤ ਨੂੰ ਪਿੰਡ ਲੈਕੇ ਆਉਣ ਵਾਲੇ ਪਿੰਡ ਵਾਸੀ ਟੈਕਸੀ ਚਾਲਕ ਦਾ ਵੀ ਟੈਸਟ ਕਰਵਾਉਣ ਲਈ ਅੱਜ ਉਸਨੂੰ ਹੁਸ਼ਿਆਰਪੁਰ ਲਿਜਾਇਆ ਗਿਆ ਹੈ | ਕੁਝ ਰਾਹਤ ਵਾਲੀ ਖਬਰ ਇਹ ਹੈ ਕਿ ਘਰ ਵਿੱਚ ਇਕੱਲੀ ਰਹਿੰਦੀ ਔਰਤ ਜਿਸਦਾ ਪਰਿਵਾਰ ਵਿਦੇਸ਼ ਵਿੱਚ ਹੈ ਇਸ ਦੌਰਾਨ ਕਿਸੇ ਪਿੰਡ ਵਾਸੀ ਦੇ ਸੰਪਰਕ ਵਿੱਚ ਨਹੀਂ ਆਈ ਸੀ |
0 Comments