ਬਿਆਸ ਦਰਿਆਂ ਦੇ ਮੰਡ ਇਲਾਕੇ ਵਿੱਚ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਨਾਜਾਇਜ ਸ਼ਰਾਬ ਦੇ ਖਿਲਾਫ ਅਪ੍ਰੇਸ਼ਨ ਜਾਰੀ

 ਟਾਂਡਾ ਉੜਮੁੜ  , 23     ਮਈ (ਨਵਦੀਪ ਸਿੰਘ  ) - ਆਬਕਾਰੀ ਅਤੇ ਕਰ ਕਮਿਸ਼ਨਰ ਪੰਜਾਬ ਵਿਵੇਕ ਪ੍ਰਤਾਪ ਸਿੰਘ ਵੱਲੋ ਜਾਰੀ ਹਦਾਇਤਾਂ ਤੋਂ ਬਾਅਦ
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਵੱਲੋ  ਜ਼ਿਲੇ ਵਿੱਚ ਨਾਜਾਇਜ ਸ਼ਰਾਬ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਸ਼ੁਰੂ ਕੀਤੇ ਗਏ ਵਿਸ਼ੇਸ਼ ਅਪ੍ਰੇਸ਼ਨ ਤਹਿਤ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀਆਂ ਸਾਂਝੀਆਂ ਟੀਮਾਂ ਵਲੋਂ ਅੱਜ ਸਵੇਰੇ ਬਿਆਸ ਦਰਿਆ ਦੇ ਕਿਨਾਰੇ ਸਰਕੰਡਿਆ ਵਿੱਚ ਵੱਡਾ ਸਰਚ ਅਪ੍ਰੇਸ਼ਨ ਚਲਾਇਆ ਗਿਆ ਅਤੇ ਵੱਡੀ ਮਾਤਰਾ ਵਿੱਚ ਨਜਾਇਜ ਤਰੀਕੇ ਨਾਲ ਬਣਾਈ ਗਈ  ਸ਼ਰਾਬ ਅਤੇ ਚਾਲੂ ਭੱਠੀਆਂ ਨੂੰ  ਨਸ਼ਟ ਕੀਤਾ | ਗਿਆ | ਜ਼ਿਲ੍ਹਾ ਪੁਲਸ ਮੁਖੀ ਅਤੇ ਏ.ਟੀ.ਸੀ. ਅਵਤਾਰ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀ.ਐੱਸ.ਪੀ. ਦਸੂਹਾ ਅਨਿਲ ਭਨੋਟ, ਡੀ.ਐੱਸ.ਪੀ. ਮੁਕੇਰੀਆਂ ਰਜਿੰਦਰ  ਸਿੰਘ, ਈ.ਟੀ.ਓ . ਹਨੁਮੰਤ ਸਿੰਘ ਦੀ ਅਗਵਾਈ ਵਿੱਚ ਲਗਭਗ 50 ਪੁਲਸ ਕਰਮਚਾਰੀਆਂ, ਐਕਸਾਈਜ ਵਿਭਾਗ ਦੀ ਟੀਮ ਅਤੇ ਠੇਕੇਦਾਰ ਕੇ.ਡੀ.ਖੋਸਲਾ ਦੀ ਟੀਮ ਦੇ ਸਹਿਯੋਗ ਨਾਲ ਟਾਂਡਾ, ਦਸੂਹਾ ਅਤੇ ਮੁਕੇਰੀਆਂ ਇਲਾਕੇ ਦੇ ਲਗਭਗ 20 ਕਿਲੋਮੀਟੀਰ ਖੇਤਰ ਨੂੰ ਕਵਰ ਕਰਕੇ ਬਿਆਸ ਦਰਿਆਂ ਦੇ ਕੰਡਿਆਂ ਵਿੱਚ ਇਹ ਅਪ੍ਰੇਸ਼ਨ ਕੀਤਾ | ਇਸ ਦੌਰਾਨ ਸਵੇਰੇ 6 ਵਜੇ ਸ਼ੁਰੂ ਕੀਤੇ ਇਸ ਅਪ੍ਰੇਸ਼ਨ ਵਿੱਚ  ਗੁਰਦਾਸਪੁਰ ਜ਼ਿਲ੍ਹੇ ਦੀ ਪੁਲਸ ਟੀਮ ਨੇ ਵੀ ਭਾਗ ਲਿਆ | ਇਸ ਦੌਰਾਨ ਟੀਮਾਂ ਨੇ ਬੇੜੀਆਂ ਦੀ ਮਦਦ ਨਾਲ ਜਦੋ ਇਲਾਕੇ ਵਿੱਚ ਅਪ੍ਰੇਸ਼ਨ ਸ਼ੁਰੂ ਕੀਤਾ ਤਾਂ ਇਸ ਨਾਜਾਇਜ ਧੰਦੇ ਵਿੱਚ ਲੱਗੇ ਤਸਕਰ ਛੋਟੀਆਂ ਬੇੜੀਆਂ ਦੀ ਮਦਦ ਨਾਲ ਬਿਆਸ ਦਰਿਆਂ ਪਾਰ ਕਰਕੇ ਗੁਰਦਾਸਪੁਰ ਵੱਲ ਫਰਾਰ ਹੋਣ ਵਿੱਚ ਸਫਲ ਹੋਣ ਗਏ | ਟੀਮਾਂ ਨੇ ਇਸ ਦੌਰਾਨ ਦੋ ਬੇੜੀਆਂ ਬਰਾਮਦ ਕਰਨ ਦੇ ਨਾਲ ਨਾਲ ਨਾਜਾਇਜ ਸ਼ਰਾਬ ਬਣਾਉਣ ਲਈ ਕੰਮ ਕਾਰ ਰਹੀਆਂ  12 ਚਾਲੂ ਭੱਠੀਆਂ, ਟੋਇਆ ਤਰਪਾਲਾਂ ਵਿੱਚ ਦੱਬ ਕੇ ਰੱਖੀ 25 ਹਜ਼ਾਰ ਕਿੱਲੋ ਲਾਹਣ, 50 ਲੀਟਰ ਨਾਜਾਇਜ ਸ਼ਰਾਬ, ਡਰੰਮ, ਪਾਈਪਾਂ, ਪੀਪੇ ਆਦਿ ਬਰਾਮਦ ਕੀਤੇ |
ਅਤੇ ਲਾਹਣ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ | ਉਕਤ ਅਧਿਕਾਰੀਆਂ ਨੇ ਮੌਕੇ ਤੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੰਡ ਇਲਾਕੇ ਵਿੱਚ ਗੁਰਦਾਸਪੁਰ ਦੇ ਮੌਜਪੁਰ ਪਿੰਡ ਅਤੇ ਹੋਰ  ਇਲਾਕੇ ਨਾਲ ਸੰਬੰਧਿਤ  ਤਸਕਰ ਆਕੇ ਨਾਜਾਇਜ ਸ਼ਰਾਬ ਤਿਆਰ ਕਰਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਸ ਧੰਦੇ ਨੂੰ ਨੱਥ ਪਾਉਣ ਲਈ ਇਹ ਅਪ੍ਰੇਸ਼ਨ ਲਗਾਤਾਰ ਜਾਰੀ ਰਹੇਗਾ | ਇਸ ਅਪ੍ਰੇਸ਼ਨ ਵਿੱਚ ਥਾਣਾ ਮੁਖੀ ਟਾਂਡਾ ਹਰਗੁਰਦੇਵ ਸਿੰਘ, ਥਾਣਾ ਮੁਖੀ ਦਸੂਹਾ ਗੁਰਦੇਵ ਸਿੰਘ, ਥਾਣਾ ਮੁਖੀ ਮੁਕੇਰੀਆਂ ਬਲਵਿੰਦਰ ਸਿੰਘ, ਆਬਕਾਰੀ ਵਿਭਾਗ ਦੇ ਇੰਸਪੈਕਟਰ ਦਵਿੰਦਰ ਸਿੰਘ, ਮਹਿੰਦਰ ਸਿੰਘ ਅਤੇ ਨਰੇਸ਼ ਸਹੋਤਾ ਸ਼ਾਮਲ ਸਨ |

Post a Comment

0 Comments