ਟਾਂਡਾ ਉੜਮੁੜ , 9 ਮਈ (ਨਵਦੀਪ ਸਿੰਘ )- ਕੋਰੋਨਾ ਵਾਇਰਸ ਦੇ ਆਲਮੀ ਕਹਿਰ ਵਿੱਚ ਟਾਂਡਾ ਦੇ ਬੇਟ ਇਲਾਕੇ ਦੇ ਪਿੰਡ ਪ੍ਰੇਮਪੁਰ ਲਈ ਅਮਰੀਕਾ ਤੋਂ ਇਕ ਹੋਰ ਬੁਰੀ ਖਬਰ ਆਈ ਹੈ | 13 ਅਪ੍ਰੈਲ ਨੂੰ ਅਮਰੀਕਾ ਦੇ ਨਿਊਯਾਰਕ ਵਿੱਚ ਕੋਰੋਨਾ ਵਾਇਰਸ ਨਾਲ ਮੌਤ ਦਾ ਸ਼ਿਕਾਰ ਹੋਏ ਡਾਕਟਰ ਚਰਨ ਸਿੰਘ ਦੇ ਕੋਰੋਨਾ ਪਾਜ਼ੇਟਿਵ ਆਏ ਨੌਜਵਾਨ ਪੁੱਤਰ ਗੁਰਜਸਪ੍ਰੀਤ ਸਿੰਘ ਦੀ ਵੀ ਬਿਮਾਰੀ ਨਾਲ ਜੂਝਦੇ ਹੋਏ ਬੀਤੇ ਦਿਨ ਮੌਤ ਹੋ ਗਈ | ਉਹ ਬੀਤੇ ਕਈ ਦਿਨਾਂ ਤੋਂ ਨਿਊਯਾਰਕ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ | ਦੱਸਿਆ ਜਾ ਰਿਹਾ ਹੈ ਕਿ ਉਸਦੀ ਮਾਂ ਜੋਗਿੰਦਰ ਕੌਰ ਵੀ ਵਾਇਰਸ ਨਾਲ ਪੀੜਿਤ ਹੈ ਅਤੇ ਜੇਰੇ ਇਲਾਜ ਹੈ ਤੇ ਉਸਦੀ ਹਾਲਤ ਵਿੱਚ ਸੁਧਾਰ ਹੈ | ਇਸ ਖਬਰ ਦੇ ਨਾਲ ਪਿੰਡ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਬੇਟ ਇਲਾਕੇ ਦੇ ਲੋਕ ਵਿਦੇਸ਼ਾਂ ਵਿੱਚ ਵੱਸੇ ਆਪਣਿਆਂ ਨੂੰ ਲੈਕੇ ਫ਼ਿਕਰਮੰਦ ਹਨ |

0 Comments