ਟਾਂਡਾ ਉੜਮੁੜ,1 ਮਈ (ਪੱਤਰਕਾਰ ਮੰਚ ) - ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸੰਸਦ ਮੈਂਬਰ ਭਗਵੰਤ ਮਾਨ ਦੇ ਸੱਦੇ ਤੇ ਕਰੋਨਾ ਸੰਕਟ ਦੌਰਾਨ ਫਰੰਟ ਲਾਈਨ ਤੇ ਸੇਵਾਵਾਂ ਦਿੰਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਡਰਾਈਵਰ ਮਨਜੀਤ ਸਿੰਘ ਨੂੰ ਸ਼ਹੀਦ ਐਲਾਨਣ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਹਲਕਾ ਟਾਂਡਾ ਵੱਲੋਂ ਰੋਸ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹਲਕਾ ਇੰਚਾਰਜ ਟਾਂਡਾ ਹਰਮੀਤ ਸਿੰਘ ਔਲਖ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਨੇ ਸੂਬਾ ਸਰਕਾਰ ਖਿਲਾਫ ਹੱਥ ਵਿੱਚ ਬੈਨਰ ਤੇ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਹਲਕਾ ਇੰਚਾਰਜ ਹਰਮੀਤ ਸਿੰਘ ਔਲਖ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕਰੋਨਾ ਮਹਾਮਾਰੀ ਨਾਲ ਫਰੰਟ ਲਾਈਨ ਤੇ ਲੜਨ ਵਾਲੇ ਮੁਲਾਜ਼ਮਾਂ ਦੀ ਜੇਕਰ ਕਰੋਨਾ ਦੀ ਲਪੇਟ ਵਿੱਚ ਆਉਣ ਜਾ ਹੋਰ ਕਾਰਨਾਂ ਕਾਰਨ ਮੌਤ ਹੁੰਦੀ ਹੈ ਤਾਂ ਉਨ੍ਹਾਂ ਨੂੰ 50 ਲੱਖ ਰੁਪਏ ਦਿੱਤੇ ਜਾਣਗੇ ਪ੍ਰੰਤੂ ਸ੍ਰੀ ਹਜ਼ੂਰ ਸਾਹਿਬ ਨੂੰ ਸੰਗਤ ਲਿਆਉਣ ਵਾਸਤੇ ਗਏ ਪੀ.ਆਰ.ਟੀ.ਸੀ ਦੇ ਡਰਾਈਵਰ ਮਨਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਪ੍ਰੰਤੂ ਸੂਬਾ ਸਰਕਾਰ ਵੱਲੋਂ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਬਜਾਏ ਉਸ ਨੂੰ 50 ਲੱਖ ਰੁਪਏ ਦੇਣ ਦੀ ਬਜਾਏ ਸਿਰਫ਼ ਉਸ ਦੇ ਪਰਿਵਾਰ ਨੂੰ10 ਲੱਖ ਰੁਪਏ ਦੇ ਦੇਖ ਕੇ ਪਰਿਵਾਰਕ ਮੈਂਬਰਾਂ ਦਾ ਮੂੰਹ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਾਨ ਗਵਾਉਣ ਵਾਲੇ ਮਨਜੀਤ ਸਿੰਘ ਨੂੰ ਸ਼ਹੀਦ ਐਲਾਨ ਕਰਕੇ ਉਸ ਦੀ ਵੱਧ ਤੋਂ ਵੱਧ ਮਾਲੀ ਮਦਦ ਕੀਤੀ ਜਾਵੇ | ਇਸ ਮੌਕੇ ਹਰਜੀਤ ਸੋਨੀ,ਹਰਕਮਲ ਸਿੰਘ ਦਿਓਲ,ਰਾਜਵੀਰ ਸਿੰਘ,ਗੁਰਵਿੰਦਰ ਸਿੰਘ ਲਾਡੀ, ਗੁਰਵਿੰਦਰ ਪਾਲ ਸਿੰਘ,ਗੁਰਦੇਵ ਸਿੰਘ,ਤਰਨਜੀਤ ਸਿੰਘ ਅਤੇ ਜੋਤੀ ਦਾਤਾ ਵੀ ਹਾਜ਼ਰ


0 Comments