CIA ਸਟਾਫ਼ ਦਸੂਹਾ ਦੀ ਟੀਮ ਨੇ ਪਿੰਡ ਮੂਨਕ ਕਲਾਂ ਵਿੱਚ ਨੌਜਵਾਨ ਨੂੰ ਸ਼ਰਾਬ ਦੀਆਂ 10 ਪੇਟੀਆਂ ਸਮੇਤ ਕੀਤਾ ਕਾਬੂ

ਟਾਂਡਾ ਉੜਮੁੜ, 14 ਮਈ ( ਨਵਦੀਪ ਸਿੰਘ ) - ਸੀ. ਆਈ. ਏ. ਸਟਾਫ਼ ਦਸੂਹਾ ਦੀ ਟੀਮ ਨੇ ਪਿੰਡ ਮੂਨਕ ਕਲਾਂ ਨਿਵਾਸੀ ਇੱਕ ਨੌਜਵਾਨ ਨੂੰ ਸ਼ਰਾਬ ਦੀਆਂ 10 ਪੇਟੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ l ਥਾਣੇਦਾਰ ਮੇਜਰ ਸਿੰਘ ਅਤੇ ਸਤਵਿੰਦਰ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਇਸ ਗਈ ਇਸ ਕਾਰਵਾਈ ਦੌਰਾਨ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਵਨ ਮਸੀਹ ਪੰਨਾ ਪੁੱਤਰ ਰਾਵਲ ਮਸੀਹ ਨਿਵਾਸੀ ਮੂਨਕ ਕਲਾਂ ਦੇ ਰੂਪ ਵਿਚ ਹੋਈ ਹੈ l ਜਾਣਕਾਰੀ ਅਨੁਸਾਰ ਅਨੁਸਾਰ ਜਦੋਂ ਪੁਲਿਸ ਦੀ ਟੀਮ ਇੰਚਾਰਜ ਇੰਸਪੈਕਟਰ ਬਲਵਿੰਦਰ ਸਿੰਘ ਹੁੰਦਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸ਼ੱਕੀ ਅਤੇ ਮਾੜੇ ਅਨਸਰਾਂ ਦੀ ਚੈਕਿੰਗ ਦੌਰਾਨ ਗਸ਼ਤ ਕਰਦੇ ਹੋਏ ਪਿੰਡ ਮੂਨਕ ਕਲਾਂ ਪਹੁੰਚੀ ਤਾਂ ਪੁਲਸ ਟੀਮ ਦੇਖ ਕੇ ਆਪਣੀ ਟਾਟਾ ਸਫਾਰੀ ਗੱਡੀ ਨੂੰ ਖੜ੍ਹੇ ਕਰਕੇ ਭੱਜਣ ਦੀ ਫਿਰਾਕ ਵਿੱਚ ਉਕਤ ਮੁਲਜ਼ਮ ਨੂੰ ਪੁਲਸ ਟੀਮ ਨੇ ਜਦੋਂ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ ਕੈਸ਼ ਵਿਸਕੀ ਦੀਆਂ 10 ਪੇਟੀਆਂ ਬਰਾਮਦ ਹੋਈਆਂ l ਜਿਸ ਸਬੰਧੀ ਉਕਤ ਮੁਲਜ਼ਮ ਕੋਈ ਵੀ ਲਾਇਸੈਂਸ ਲਾਇਸੈਂਸ ਅਤੇ ਪਰਮਿਟ ਪੇਸ਼ ਨਹੀਂ ਕਰ ਸਕਿਆ l ਪੁਲਸ ਟੀਮ ਨੇ ਪੇਟੀਆਂ ਵਿੱਚ ਪਈਆਂ ਬੋਤਲਾਂ ਦੀ 90 ਹਜ਼ਾਰ ਮਿਲੀਲੀਟਰ ਸ਼ਰਾਬ ਬਰਾਮਦ ਕੀਤੀ l ਟਾਂਡਾ ਪੁਲਸ ਨੇ ਇਸ ਸਬੰਧੀ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l

Post a Comment

0 Comments