9 MM ਪਿਸਟਲ ਸਣੇ ਮਿਆਣੀ ਵਾਸੀ ਇਕ ਵਿਆਕਤੀ ਆਇਆ ਪੁਲਸ ਅੜਿੱਕੇ

 ਟਾਂਡਾ ਉੜਮੁੜ , 9 ਜੂਨ (ਨਵਦੀਪ ਸਿੰਘ)- ਸੀ.ਆਈ.ਏ.ਸਟਾਫ ਦਸੂਹਾ ਦੀ ਟੀਮ ਨੇ ਪਿੰਡ ਗਿਲਜੀਆਂ ਟੀ ਪੋਇੰਟ ਨਜ਼ਦੀਕ ਇਕ ਵਿਆਕਤੀ ਕੋਲੋਂ  ਪਿਸਟਲ ਅਤੇ ਰੌਂਦ ਬਰਾਮਦ ਕੀਤੇ ਹਨ | ਇੰਚਾਰਜ ਇੰਸਪੈਕਟਰ ਬਲਜੀਤ ਸਿੰਘ   ਨੇ ਦੱਸਿਆ ਕਿ  ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਕਪਤਾਨ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਰਾਕੇਸ਼ ਕੁਮਾਰ ਦੀ ਅਗਵਾਈ ਵਿੱਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਅਧੀਨ   ਥਾਣੇਦਾਰ ਸਤਵਿੰਦਰ ਸਿੰਘ  ਦੀ ਟੀਮ ਵੱਲੋ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਵੀਰ ਸਿੰਘ ਮੋਮੀ ਪੁੱਤਰ ਸਤਨਾਮ ਸਿੰਘ ਨਿਵਾਸੀ  ਵਾਰਡ 1 ਮਿਆਣੀ ਦੇ ਰੂਪ ਵਿੱਚ ਹੋਈ ਹੈ | ਉਨ੍ਹਾਂ ਦੱਸਿਆ ਕਿ ਪੁਲਸ ਦੀ ਟੀਮ ਜਦੋ ਪਿੰਡ ਗਿਲਜੀਆਂ ਟੀ.ਪੁਆਇੰਟ ਨਜ਼ਦੀਕ ਮੌਜੂਦ ਸੀ ਤਾਂ ਕਿਸੇ ਮੁਖਬਰ ਤੋਂ ਸੂਚਨਾ  ਦੇ ਅਧਾਰ ਤੇ  ਉਸਨੂੰ ਕਾਬੂ ਕਰ ਲਿਆ |ਤਲਾਸ਼ੀ ਲੈਣ ਤੇ   ਪੁਲਸ ਟੀਮ ਨੇ ਉਸਦੇ ਕਬਜ਼ੇ ਵਿੱਚੋਂ ਚੀਨ ਦਾ ਬਣਿਆ 9 ਐੱਮ.ਐੱਮ.   ਪਿਸਟਲ  ਅਤੇ ਦੋ  ਮੈਗਜੀਨ ਅਤੇ 50 ਜਿੰਦਾ  ਰੌਂਦ ਅਤੇ ਪਲਸਰ ਮੋਟਰਸਾਈਕਲ ਬਰਾਮਦ ਕੀਤੇ ਹਨ | ਇਸ ਸੰਬੰਧੀ ਟਾਂਡਾ ਪੁਲਸ ਨੇ ਉਕਤ ਮੁਲਜ਼ਮ ਦੇ ਖਿਲਾਫ ਆਰਮਜ਼ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ | ਪੁਲਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ | ਸੀ.ਆਈ.ਏ. ਇੰਚਾਰਜ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖਿਲਾਫ 2019 ਵਿੱਚ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਕਤਲ ਦਾ ਮਾਮਲਾ ਵੀ ਦਰਜ ਹੈ |

Post a Comment

0 Comments