ਟਾਂਡਾ ਉੜਮੁੜ, 15 ਜੂਨ (ਨਵਦੀਪ ਸਿੰਘ ) - ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਅੱਜ ਸਰਕਾਰੀ ਹਸਪਤਾਲ ਟਾਂਡਾ ਵਿੱਚ ਐੱਸ.ਐੱਮ. ਓ . ਟਾਂਡਾ ਦੇ ਰੂਪ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ | ਉਨ੍ਹਾਂ ਸਰਕਾਰੀ ਹਸਪਤਾਲ ਟਾਂਡਾ ਤੋਂ ਪੱਦ ਉੱਨਤ ਹੋ ਕੇ ਗਏ ਡਾ. ਕੇਵਲ ਸਿੰਘ ਦਾ ਸਥਾਨ ਲਿਆ ਹੈ | ਇਸ ਤੋਂ ਪਹਿਲਾਂ ਡਾਕਟਰ ਪ੍ਰਭਾਕਰ ਜ਼ਿਲ੍ਹਾ ਸਿਹਤ ਅਫਸਰ ਅਮ੍ਰਿਤਸਰ ਦੇ ਅਹੁਦੇ ਤੇ ਤਾਇਨਾਤ ਸਨ | ਸਰਕਾਰੀ ਹਸਪਤਾਲ ਪਹੁੰਚਣ ਤੇ ਸਮੂਹ ਸਟਾਫ ਨੇ ਮੈਡੀਕਲ ਅਫਸਰ ਡਾਕਟਰ ਕੇ .ਆਰ. ਬਾਲੀ ਦੀ ਅਗਵਾਈ ਵਿੱਚ ਡਾਕਟਰ ਪ੍ਰਭਾਕਰ ਦਾ ਸਵਾਗਤ ਕੀਤਾ |
ਇਸ ਮੌਕੇ ਐੱਸ.ਐੱਮ.ਓ. ਡਾ ਪ੍ਰਭਾਕਰ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਉਹ ਸਮੂਹ ਸਟਾਫ ਨਾਲ ਮਿਲਕੇ ਇਕ ਟੀਮ ਦੇ ਰੂਪ ਵਿੱਚ ਸਰਕਾਰ ਵੱਲੋ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਅਤੇ ਸਿਹਤ ਸਹੂਲਤਾਂ ਦੀਆਂ ਸਕੀਮਾਂ ਨੂੰ ਕਾਰਗਰ ਢੰਗ ਨਾਲ ਲਾਗੂ ਕਰਵਾਉਣਗੇ | ਇਸ ਮੌਕੇ ਡਾ ਕੇ . ਆਰ ਬਾਲੀ, ਡਾ ਜੇ.ਐੱਸ. ਗਿੱਲ, ਡਾ ਕਰਮਜੀਤ ਸਿੰਘ, ਡਾ ਹਰਪ੍ਰੀਤ ਸਿੰਘ, ਡਾ ਕਰਨ ਵਿਰਕ,ਡਾ ਬਲਜੀਤ ਕੌਰ, ਡਾ ਅਮ੍ਰਿਤਜੋਤ ਸਿੰਘ,ਡਾ ਮੀਨਾਕਸ਼ੀ ਸੈਣੀ, ਅਵਤਾਰ ਸਿੰਘ ਬੀ.ਈ.ਈ., ਬਲਰਾਜ ਸਿੰਘ ਫਾਰਮੇਸੀ ਅਫਸਰ, ਗੁਰਜੀਤ ਸਿੰਘ, ਬਲਜੀਤ ਸਿੰਘ ਅਤੇ ਸਮੂਹ ਸਟਾਫ ਮੌਜੂਦ ਸੀ |

0 Comments