ਹਾਈਵੇ ਤੇ ਗ੍ਰੇਟ ਪੰਜਾਬ ਟਾਂਡਾ ਨਜ਼ਦੀਕ ਡੀਜਲ ਦਾ ਭਰਿਆ ਟੈੰਕਰ ਪਲਟਿਆ

 ਟਾਂਡਾ ਉੜਮੁੜ, 18 ਜੂਨ ( ਨਵਦੀਪ ਸਿੰਘ ) - ਹਾਈਵੇ ਤੇ ਗ੍ਰੇਟ ਪੰਜਾਬ ਰਿਸੋਰਟ ਖੱਖ  ਨਜ਼ਦੀਕ ਅੱਜ ਸਵੇਰੇ ਡੀਜਲ   ਨਾਲ ਭਰਿਆ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ | ਹਾਦਸਾ ਸਵੇਰੇ 5 .30 ਵਜੇ ਦੇ ਕਰੀਬ ਉਸ ਸਮੇ ਵਾਪਰਿਆ ਜਦੋ ਸੰਗਰੂਰ ਤੋਂ ਜੰਮੂ ਕਸ਼ਮੀਰ ਜਾ ਰਹੇ ਤੇਲ  ਨਾਲ ਭਰੇ ਟੈਂਕਰ ਦੇ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਸਾਈਡ  ਮਾਰ ਦਿੱਤੀ ਅਤੇ ਟੈੰਕਰ ਬੇਕਾਬੂ ਹੋ ਕੇ ਹਾਈਵੇ ਕਿਨਾਰੇ ਪੁਲੀ ਨੂੰ ਤੋੜਦੇ ਹੋਏ ਖਤਾਨਾਂ ਵਿੱਚ ਪਲਟ ਗਿਆ | ਹਾਦਸੇ ਵਿੱਚ ਮਮੂਲੀ ਜਖਮੀ ਹੋਏ  ਟੈੰਕਰ ਚਾਲਕ ਜੋਗਿੰਦਰ ਕੁਮਾਰ ਪੁੱਤਰ ਸੰਸਾਰ ਚੰਦ ਨਿਵਾਸੀ ਲੱਡਣ ਪਾਵਰ ਹਾਊਸ (ਊਧਮਪੁਰ) ਜੰਮੂ   ਨੇ ਦੱਸਿਆ ਕਿ ਡੀਜਲ   ਆਰਮੀ ਸਪਲਾਈ ਲਈ ਲੈਕੇ ਜਾ ਰਿਹਾ ਸੀ    
 ਹਾਈਵੇ ਪਟਰੋਲ ਪੁਲਸ ਨੇ ਕਰੇਂਨ  ਦੀ ਮਦਦ ਨਾਲ ਟੈਕਰ ਨੂੰ ਸਿੱਧਾ ਕਰਵਾਇਆ |   ਹਾਈਵੇ ਪਟਰੋਲ ਪੁਲਸ ਨੇ ਕਰੇਂਨ  ਦੀ ਮਦਦ ਨਾਲ ਟੈਕਰ ਨੂੰ ਸਿੱਧਾ ਕਰਵਾਇਆ | ਡਰਾਈਵਰ ਨੂੰ 108 ਐਂਬੂਲੈਂਸ ਦੇ ਦਲਜੀਤ ਅਤੇ ਸੁਰਜੀਤ ਨੇ ਮੁੱਢਲੀ ਡਾਕਟਰੀ ਮਦਦ ਦਿੱਤੀ ਹੈ 

Post a Comment

0 Comments