ਐਕਟਿਵਾ ਸਵਾਰ ਲੜਕੀ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਝਪਟੀ

ਟਾਂਡਾ ਉੜਮੁੜ , 2 ਜੂਨ  ( ਨਵਦੀਪ ਸਿੰਘ ) - ਬੀਤੀ  ਸਵੇਰੇ ਸ਼ਿਮਲਾ ਪਹਾੜੀ ਪਾਰਕ ਨਜ਼ਦੀਕ ਐਕਟਿਵਾ ਸਵਾਰ ਲੜਕੀ ਦੇ ਗਲੇ ਵਿੱਚੋਂ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੇ ਸੋਨੇ ਦੀ ਚੇਨ ਝਪਟ ਲਈ | ਵਾਰਦਾਤ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਉਸ ਸਮੇ ਹੋਈ ਜਦੋਂ ਅਹੀਆਪੁਰ ਨਿਵਾਸੀ ਲੜਕੀ ਰੁੱਚੀ ਮਦਾਨ ਪੁੱਤਰੀ  ਕਮਲ ਮਦਾਨ ਬੱਸ ਅੱਡੇ ਨਜ਼ਦੀਕ ਦੁਕਾਨ ਤੋਂ ਮੋਬਾਈਲ ਠੀਕ ਕਰਵਾ ਕੇ ਵਾਪਸ ਆਪਣੇ ਘਰ ਜਾ ਰਹੀ ਸੀ ਕਿ ਸ਼ਿਮਲਾ ਪਹਾੜੀ ਨਜ਼ਦੀਕ ਮੋਟਰਸਾਈਕਲ ਸਵਾਰ  ਝਪਟਮਾਰਾਂ ਨੇ ਉਸਦੇ ਗਲੇ ਵਿੱਚੋਂ ਸੋਨੇ ਦੀ ਚੇਨ ਝਪਟ ਲਈ ਅਤੇ ਅਹੀਆਪੁਰ ਪੁਰਾਣਾ ਪੋਸਟ ਆਫਿਸ ਵੱਲ ਫਰਾਰ ਹੋ ਗਏ | ਇਸ ਬਾਰੇ ਟਾਂਡਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ |

Post a Comment

0 Comments