ਟਾਂਡਾ ਉੜਮੁੜ , 15 ਜੂਨ (ਨਵਦੀਪ ਸਿੰਘ ) - ਪਿੰਡ ਬਸੀ ਜਲਾਲ ਦੀ ਇਕ ਔਰਤ ਦੇ ਕੋਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਲਾਕਾ ਵਾਸੀਆਂ ਵਿੱਚ ਇਕ ਵਾਰ ਫਿਰ ਫਿਕਰ ਵੱਧ ਗਈ ਹੈ | ਸਿਵਲ ਹਸਪਤਾਲ ਜਲੰਧਰ ਵਿੱਚ ਜੇਰੇ ਇਲਾਜ ਬਸੀ ਜਲਾਲ ਵਾਸੀ ਔਰਤ ਜਸਵਿੰਦਰ ਕੌਰ ਪਤਨੀ ਜੋਗਿੰਦਰ ਪਾਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਸੂਚਨਾ ਤੋਂ ਬਾਅਦ ਐੱਸ.ਐੱਮ.ਓ. ਟਾਂਡਾ ਮਹੇਸ਼ ਪ੍ਰਭਾਕਰ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਟਾਂਡਾ ਦੀ ਟੀਮ ਨੇ ਪਿੰਡ ਵਿੱਚ ਹਰਕਤ ਵਿੱਚ ਆ ਗਈ ਹੈ | ਕੋਵਿਡ 19 ਦੇ ਇੰਚਾਰਜ ਡਾਕਟਰ ਕੇ .ਆਰ ਬਾਲੀ ਨੇ ਦੱਸਿਆ ਕਿ ਜਸਵਿੰਦਰ ਕੌਰ ਬਿਮਾਰੀ ਦੇ ਇਲਾਜ ਲਈ 10 ਜੂਨ ਪੰਜਾਬ ਇੰਸਟੀਟਿਊਟ ਮੈਡੀਕਲ ਸਾਇੰਸਜ਼ ਵਿੱਚ ਗਈ ਸੀ ਜਿੱਥੋਂ ਉਸਨੂੰ ਅਗਲੇ ਹੀ ਦਿਨ ਕੋਰੋਨਾ ਦੀ ਸ਼ੱਕੀ ਮਰੀਜ਼ ਹੋਣ ਕਰਕੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ 14 ਜੂਨ ਨੂੰ ਉਸਦੀ ਰਿਪੋਰਟ ਪਾਜ਼ੇਟਿਵ ਆਈ ਹੈ | ਡਾ. ਬਾਲੀ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਟਾਂਡਾ ਨੂੰ ਸੂਚਨਾ ਮਿਲਣ ਤੇ ਡਾਕਟਰ ਕਰਨ ਵਿਰਕ, ਐੱਚ. ਆਈ. ਗੁਰਜੀਤ ਸਿੰਘ, ਬਲਜੀਤ ਸਿੰਘ, ਹਰਿੰਦਰ ਸਿੰਘ ਦੀ ਟੀਮ ਨੇ ਪਿੰਡ ਬਸੀ ਜਲਾਲ ਅਤੇ ਪਾਜ਼ੇਟਿਵ ਆਈ ਮਰੀਜ਼ ਨੂੰ ਜਲੰਧਰ ਲੈਕੇ ਜਾਣ ਵਾਲੇ ਪੰਡੋਰੀ(ਝਾਂਵਾ) ਵਾਸੀ ਕਾਰ ਚਾਲਕ ਦੇ ਪਿੰਡ ਜਾਕੇ ਦੋਨਾਂ ਪਰਵਾਰਾਂ ਦੇ ਕੱਲ ਟੈਸਟ ਕਰਵਾਏ ਜਾਣਗੇ


0 Comments