ਟਾਂਡਾ ਦੇ ਦਾਰਾਪੁਰ ਵਿਖੇ ਬੰਦ ਫਾਟਕ ਪਾਰ ਕਰਦੇ ਰੇਲ ਦੇ ਇੰਜਣ ਦੀ ਲਪੇਟ ਆਈ ਸਲੇਮਪੁਰ ਵਾਸੀ ਔਰਤ, ਮੌਤ

ਟਾਂਡਾ ਉੜਮੁੜ, 12 ਜੂਨ (ਨਵਦੀਪ ਸਿੰਘ ) - ਜਲੰਧਰ ਪਠਾਨਕੋਟ ਰੇਲਵੇ ਮਾਰਗ ਤੇ ਅੱਜ ਸਵੇਰੇ ਸਥਾਨਕ ਦਾਰਾਪੁਰ ਫਾਟਕ ਤੇ ਹੋਏ ਹਾਦਸੇ ਵਿੱਚ ਇਕ ਔਰਤ ਦੀ ਮੌਤ ਹੋ ਗਈ | ਹਾਦਸਾ 11 ਵਜੇ ਦੇ ਕਰੀਬ ਉਸ ਸਮੇ ਵਾਪਰਿਆ ਜਦੋ ਬੰਦ ਫਾਟਕ ਨੂੰ ਕਰਾਸ ਕਰਦੇ ਹੋਏ ਸਲੇਮਪੁਰ ਵਾਸੀ ਔਰਤ ਸੁਰਜੀਤ ਕੌਰ ਪਤਨੀ ਜੋਗਿੰਦਰ ਸਿੰਘ ਰੇਲ ਇੰਜਣ ਦੀ ਲਪੇਟ ਵਿੱਚ ਆ ਗਈ | ਮੌਕੇ ਤੇ ਮੌਜੂਦ ਲੋਕਾਂ ਦੀ ਮਦਦ ਨਾਲ ਫਾਟਕ ਦੇ ਬਾਹਰ ਮੌਜੂਦ ਉਸਦੀ ਨੂੰਹ ਮਨਜੀਤ ਕੌਰ ਨੇ ਉਸਨੂੰ ਟਾਂਡਾ ਦੇ ਵੇਵਜ਼ ਹਸਪਤਾਲ ਲਿਆਂਦਾ | ਜਿੱਥੋਂ ਮੁੱਢਲੀ ਡਾਕਟਰੀ ਮਦਦ ਉਪਰੰਤ ਸੁਰਜੀਤ ਕੌਰ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਲਿਜਾਂਦੇ ਸਮੇ ਰਾਹ ਵਿੱਚ ਹੀ ਉਸਦੀ ਮੌਤ ਹੋ ਗਈ  | ਹਾਦਸੇ ਦਾ ਸ਼ਿਕਾਰ ਹੋਈ ਸੁਰਜੀਤ ਕੌਰ ਆਪਣੀ ਨੂੰਹ ਮਨਜੀਤ ਕੌਰ ਦੇ ਨਾਲ ਬੈਂਕ ਦੇ ਕਿਸੇ ਕੰਮ ਆਈ ਸੀ 


Post a Comment

0 Comments