ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ - ਨਰਿੰਦਰ ਅਰੋੜਾ

ਟਾਂਡਾ ਉੜਮੁੜ, 30 ਜੂਨ (ਪੁੰਜ) - ਸਿੱਖਿਆਂ ਮਨੁੱਖੀ ਜੀਵਨ ਦਾ ਜ਼ਰੂਰੀ ਅੰਗ ਹੈ।ਸਿੱਖਿਆ ਗ੍ਰਹਿਣ ਕਰਨ ਨਾਲ ਵਿਅਕਤੀ ਵਿੱਚ ਜਿੱਥੇ ਚੰਗੇ-ਬੁਰੇ ਦੀ ਸਮਝ ਆਉਂਦੀ ਹੈ, ਉਸੇ ਤਰਾਂ ਸਮਾਜ ਵਿੱਚ ਇੱਕ ਵੱਖਰੀ ਪਛਾਣ ਬਨਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ। ਪੁਰਾਣੇ ਸਮਿਆਂ ਵਿੱਚ ਵਿਦਿਆਰਥੀ ਸਿੱਖਿਆ ਲਈ ਗੁਰੂਕੁਲਾਂ, ਮਸੀਤਾਂ ਵਿੱਚ ਪੜ੍ਹਨ ਲਈ ਜਾਇਆ ਕਰਦੇ ਸੀ। ਪਰ ਜੇਕਰ ਅਸੀ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂਂ ਸਿੱਖਿਅਕ ਅਦਾਰਿਆਂ ਦੇ ਨਾਲ-ਨਾਲ ਸਿਖਿਆਂ ਦੀ ਸੁਵਿਦਾ ਵਿੱਚ ਵੀ ਬਹੁਤ ਬਦਲਾਵ ਆਇਆ ਹੈ।ਅਜੋਕੇ ਯੁੱਗ ਵਿੱਚ ਸਿੱਖਿਆਂ ਤਕਨਾਲੋਜੀ ਦੁਆਰਾ ਵੀ ਵਿਦਿਆਰਥੀ ਨੂੰ ਪ੍ਰਦਾਨ ਕਰਵਾਈ ਜਾ ਰਹੀ ਹੈ ਅਤੇ ਇਹ ਤਰੀਕਾ ਬਹੁਤ ਕਾਰਗਰ ਸਿੱਧ ਹੋਇਆ ਹੈ।ਪਰ ਜੇਕਰ ਅਸੀਂ ਸਰਕਾਰੀ ਸਕੂਲਾਂ ਅਤੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਸਾਨੂੰ ਸਰਕਾਰੀ ਸਕੂਲਾਂ ਵਿੱਚ ਬਹੁਤ ਬਦਲਾਵ ਦੇਖਣ ਨੂੰ ਮਿਲੇ ਹਨ ਹਨ।ਜਦੋਂ ਪ੍ਰਾਈਵੇਟ ਸਕੂਲਾਂ ਦੀ ਸੁਰੂਆਤ ਹੋਈ ਤਾਂ ਪ੍ਰਾਈਵੇਟ ਸਕੂਲਾਂ ਦੀ ਚਕਾਚੌਂਦ ਦੇਖ ਕੇ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਮਾਪਿਆਂ ਨੇ ਇਨ੍ਹਾਂ ਸਕੂਲਾਂ ਵੱਲ ਆਪਣਾ ਰੁਖ ਕੀਤਾ।ਇਨ੍ਹਾਂ ਪ੍ਰਾਈਵੇਟ ਸਕੂਲਾਂ ਦੀ ਸਹੁਲਤਾਂ ਦੇਖ ਕੇ ਮਾਪੇ ਆਪਣੇ ਬੱਚਿਆਂ ਲਈ ਮੂੰਹ ਮੰਗੀ ਫੀਸਾਂ ਦੇਣ ਲਾਈ ਵੀ ਤਿਆਰ ਰਹਿੰਦੇ ਹਨ। ਪਰ ਅੱਜ ਦੇ ਬਦਲਦੇ ਯੁੱਗ ਨਾਲ ਸਰਕਾਰੀ ਸਕੂਲਾਂ ਨੇ ਵੀ ਪ੍ਰਾਈਵੇਟ ਸਕੂਲਾਂ ਵਾਂਗ ਆਪਣੀ ਦਿੱਖ ਦੇ ਨਾਲ ਨਾਲ ਆਪਣੀ ਸਿੱਖਿਆ ਪ੍ਰਣਾਲੀ ਨੂੰ ਵੀ ਨਿਖਾਰਿਆ ਹੈ। ਅੱਜ ਅਸੀਂ ਸਾਰੇ ਦੇਖ ਰਹੇ ਹਾਂ ਕਿ ਸਰਕਾਰੀ ਸਕੂਲ ਕਿਸੇ ਵੀ ਮੁਕਾਬਲੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਘੱਟ ਨਹੀਂ ਹਨ। ਹੁਣ ਸਰਕਾਰੀ ਸਕੂਲਾਂ ਵਿੱਚ ਸਿਖਿਆਂ ਕੰਪਿਊਟਰ ਲੈਬਾਂ, ਮੈਥ ਲੈਬਾਂ, ਸਾਇੰਸ ਲੈਬਾਂ ਦੇ ਦੁਆਰਾ ਅਤੇ ਅੱਜਕਲ ਜੋ ਪ੍ਰਣਾਲੀ ਸੁਰੂ ਕੀਤੀ ਗਈ ਹੈ ਜਿਸ ਨੂੰ ਆਸੀਂ ਆੱਨ-ਲਾਇਨ ਸਿੱਖਿਆ ਕਹਿੰਦੇ ਹਾਂ, ਬਹੁਤ ਹੀ ਕਾਰਗਰ ਸਿੱਧ ਹੋਈ ਹੈ। ਇੱਕ ਪਾਸੇ ਜਿੱਥੇ ਕਰੋਨਾ ਦਾ ਕਹਿਰ ਜਾਰੀ ਹੈ, ਉਥੇ ਇਸ ਬਿਮਾਰੀ ਨੇ ਦੇਸ਼ਾਂ ਦੀ ਅਰਥ ਵਿਵਸਥਾ ਦੇ ਨਾਲ ਨਾਲ ਸਿਖਿਆਂ ਪ੍ਰਣਾਲੀ ਤੇ ਵੀ ਬਹੁਤ ਪ੍ਰਭਾਵ ਪਾਇਆ ਹੈ। ਅਜਿਹੇ ਸਮੇਂ ਵਿੱਚ ਸਰਕਾਰੀ ਸਹੁਲਤਾਂ ਅਤੇ ਯਤਨਾਂ ਦੇ ਕਾਰਨ ਸਰਕਾਰੀ ਸਕੂਲਾਂ ਨੇ ਆੱਨ-ਲਾਇਨ ਸਿੱਖਿਆ ਦੁਆਰਾ ਜੋ ਕਰਿਸ਼ਮਾਂ ਕੀਤਾ ਹੈ, ਉਹ ਅੱਜ ਅਸੀਂ ਸਾਰੇ ਦੇਖ ਰਹੇਂ ਹਾਂ। ਕਿਵੇਂ ਸਰਕਾਰੀ ਅਧਿਆਪਕਾਂ ਨੇ ਸਾਰਾ ਸਾਰਾ ਦਿਨ ਆੱਨ-ਲਾਇਨ ਰਹਿ ਕੇ, ਬੱਚਿਆਂ ਦੀ ਹਰ ਮੁਸ਼ਕਿਲ ਨੂੰ ਹੱਲ ਕੀਤਾ। ਵਿਭਾਗ ਵੱਲੋਂ ਡੀ ਡੀ ਪੰਜਾਬੀ ਤੇ ਬੱਚਿਆਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਤਾਂ ਜੋ ਉਨਾਂ ਦੀ ਪੜਾਈ ਕਰੋਨਾ ਪ੍ਰਕੋਪ  ਦੇ ਚਲਦਿਆਂ ਕਿਸੇ ਪੱਖੋਂ ਪਛੜੀ ਨਾ ਰਹਿ ਜਾਵੇ। ਇਸ ਸਮੇਂ ਜਿੱਥੇ ਸਿੱਖਿਆ  ਦੇ ਖੇਤਰ ਵਿੱਚ ਬਦਲਾਵ ਆਇਆ ਹੈ, ਉੱਥੇ ਸਕੂਲਾਂ ਦੀ ਦਿੱਖ ਵੀ ਬਹੁਤ ਸੁੰਦਰ ਤਰੀਕੇ ਨਾਲ ਬਦਲੀ ਗਈ। ਸਰਕਾਰੀ ਸਕੂਲਾਂ ਨੇ ਵਿਦਿਆਰਥੀਆਂ ਨੂੰ ਵਧੀਆ  ਕਿਤਾਬਾਂ, ਕਾਪੀਆਂ   ਵਰਦੀਆਂ   ਪ੍ਰਦਾਨ ਕੀਤੇ ਨੇ ਜਿਸ ਨਾਲ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਵਿੱਚ ਜਿਆਦਾ ਅੰਤਰ ਦੇਖਣ ਨੂੰ ਨਹੀਂ ਮਿਲਦਾ।ਜੇਕਰ ਅਸੀਂ ਸਰਕਾਰੀ ਸਕੂਲਾਂ ਵੱਲ ਝਾਤ ਮਾਰੀਏ ਤਾਂ ਸਾਨੂੰ ਸਰਕਾਰੀ ਅਤੇ ਪ੍ਰਈਵੇਟ ਸਕੂਲਾਂ ਵਿੱਚ ਜਿਆਦਾ ਫਰਕ ਦੇਖਣ ਨੂੰ ਨਹੀਂ ਮਿਲੇਗਾ।ਅੱਜ ਦੇ ਸਰਕਾਰੀ ਸਕੂਲਾਂ ਵਿੱਚ ਸੋਹਣੀਆਂ ਇਮਾਰਤਾਂ ਦੇ ਨਾਲ- ਨਾਲ ਵੱਖ-ਵੱਖ ਖੇਡ ਮੈਦਾਨ ਅਤੇ ਬੱਚਿਆਂ ਲਈ ਰੰਗਦਾਰ ਕਮਰੇ ਵੀ ਬਣਾਏ ਗਏ ਨੇ। ਕਿਤੇ-ਕਿਤੇ ਤਾਂ ਸਰਕਾਰੀ ਸਕੂਲਾਂ ਵਿੱਚ ਸਵੀਮਿੰਗ-ਪੂਲ ਵੀ ਉਸਾਰੇ ਗਏ ਨੇ। ਨਿੱਤ ਨਵੀਆਂ ਪੁਲਾਘਾਂ ਪੁਟਦੇ ਅਤੇ ਕਈ ਕੀਰਤੀਮਾਨ ਸਥਾਪਤ ਕਰਦੇ ਹੋਏ, ਸਰਕਾਰੀ ਸਕੂਲ ਮੁੜ ਜਨਤਾ ਦੀ ਖਿੱਚ ਦਾ ਕਾਰਨ ਬਣਦੇ ਜਾ ਰਹੇ ਹਨ। ਹੁਣ ਮਾਪਿਆਂ ਦਾ ਰੁਝਾਨ ਇੱਕ ਵਾਰ ਫਿਰ ਤੋਂ ਸਰਕਾਰੀ ਸਕੂਲਾਂ ਵੱਲ ਵਧਿਆ ਹੈ,ਜੋ ਕਿ ਸਾਡੀ ਪੰਜਾਬੀ ਮਾਂ ਬੋਲੀ ਨੂੰ ਸੰਭਾਲੀ ਰੱਖਣ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ।  ਸਰਕਾਰੀ ਸਕੂਲਾਂ ਦੀ ਚੰਗੀ ਕਾਰ-ਗੁਜਾਰੀ ਦੇ ਕਾਰਨ ਅੱਜ ਦੇਸ਼ ਵਿੱਚ ਬਹੁਤ ਸਾਰੇ ਇਸ ਤਰਾਂ ਦੇ ਸ਼ਖ਼ਸ ਨੇ ਜਿਨਾਂ ਨੇ ਸਰਕਾਰੀ ਸਕੂਲਾਂ ਤੋਂ ਸਿੱਖਿਆ ਲੈ ਕੇ ਆਪਣਾ ਮੁਕਾਮ ਹਾਸਿਲ ਕੀਤਾ। ਡਾ. ਏ. ਪੀ. ਜੇ ਅਬਦੁਲ ਕਲਾਮ ਅਤੇ ਸ: ਮਿਲਖਾ ਸਿੰਘ ਵਰਗੀਆਂ ਹਸਤੀਆਂ ਨੇ ਜਿਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ ਉਹਨਾਂ ਨੇ ਆਪਣੀ ਮੁਢਲੀ ਸਿਖਿਆ ਸਰਕਾਰੀ ਸਕੂਲਾਂ ਤੋਂ ਹੀ ਪ੍ਰਾਪਤ ਕੀਤੀ।
ਅੱਜ ਦੇ ਮੌਜੂਦਾ ਦੌਰ ਵਿੱਚ ਸਕੂਲਾਂ ਦਾ ਆਧੁਨੀਕਰਨ ਸਿੱਖਿਆ ਪੱਧਤੀਆਂ ਵਿੱਚ ਆਈਆਂ ਤਬਦੀਲੀਆਂ ਐਜੂਕੇਸ਼ਨ ਸੈਕਟਰੀ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਬਹੁਤ ਹੀ ਸ਼ਲਾਘਾਯੋਗ ਦੇਣ ਹਨ।  ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਸਿੱਖਿਅਕ ਮੁਕਾਬਲਿਆਂ ਦੇ ਨਾਲ-ਨਾਲ *ਪੜੋ ਪੰਜਾਬ ਪੜਾਓ ਪੰਜਾਬ ਪ੍ਰਾਜੈਕਟ* ਅਧੀਨ ਕਈ ਹੋਰ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ ਨੇ ਜਿਨਾਂ ਵਿੱਚ ਡਰਾਇੰਗ ਮੁਕਾਬਲੇ, ਲਿਖਾਈ ਮੁਕਾਬਲੇ, ਸਾਇੰਸ ਮੇਲੇ, ਕੁਇਜ਼, ਬਾਲ ਮੇਲੇ ਅਤੇ  ਅਤੇ ਹੋਰ ਕਈ ਤਰਾਂ ਦੇ ਮੁਕਾਬਲੇ ਦੇਖਣ ਨੂੰ ਮਿਲਦੇ ਨੇ। ਇਹ ਸਭ ਵਿਦਿਆਰਥੀ ਦੇ ਚੰਗੇ ਭਵਿੱਖ ਲਈ ਬਹੁਤ ਯੋਗਦਾਨ ਦੇਣ ਵਾਲਾ ਉਪਰਾਲਾ ਹੈ। ਇਹ ਸਾਰੀਆਂ ਸਹੁਲਤਾਂ ਦੇ ਕਾਰਨ ਇੱਕ ਵਾਰ ਫਿਰ ਸਰਕਾਰੀ ਸਕੂਲਾਂ ਦੀ ਲੋਕਪ੍ਰਿਅਤਾਂ ਵਧੀ ਹੈ ਅਤੇ ਇਹ ਲੋਕ ਪ੍ਰਿਅਤਾ
ਇਸ ਤਰਾਂ ਹੀ ਬਣੀ ਰਹੇ ਇਸ ਲਈ ਸਾਨੂੰ ਅਤੇ ਸਾਡੇ ਹੌਣਹਾਣ  ਅਧਿਆਪਕਾਂ ਨੂੰ ਨਿਹੰਤਰ ਮਿਹਨਤ ਕਰਨ ਦੀ ਜ਼ਰੂਰਤ ਹੈ ਤਾਂ ਜੋ  ਮਾਪਿਆਂ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਬੱਚੇ ਦਾ ਸਰਵ-ਪੱਖੀ ਵਿਕਾਸ ਹੋ ਸਕੇ।

ਲਿਖਤ :
 ਨਰਿੰਦਰ ਅਰੋੜਾ
ਸਟੇਟ ਅਵਾਰਡੀ ਅਧਿਆਪਕ
ਈ.ਟੀ.ਟੀ ਅਧਿਆਪਕ
ਸਰਕਾਰੀ ਐਲੀਮੈਂਟਰੀ ਸਕੂਲ ਝਾਂਸ
ਬਲਾਕ ਟਾਂਡਾ-1
ਜਿਲਾ- ਹੁਸ਼ਿਆਰਪੁਰ।

Post a Comment

0 Comments