ਟਾਂਡਾ ਉੜਮੁੜ, 21 ਜੂਨ (ਨਵਦੀਪ ਸਿੰਘ) - ਪਿੰਡ ਬਸੀ ਜਲਾਲ ਨਾਲ ਸੰਬੰਧਿਤ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਏ ਪਿੰਡ ਦੇ ਸਾਰੇ ਵਾਸੀਆਂ ਦੇ ਟੈਸਟਾਂ ਦੀ ਰਿਪੋਰਟ ਨੇਗਟਿਵ ਆਉਣ ਤੇ ਪਿੰਡ ਵਾਸੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ | ਬੀਤੇ ਦਿਨ ਮਰੀਜ਼ ਦੇ ਸੰਪਰਕ ਵਿੱਚ ਆਏ ਪਿੰਡ ਦੇ ਅਤੇ ਪੰਡੋਰੀ ਦੇ 15 ਜੀਆ ਦੀਆਂ ਕੋਰੋਨਾ ਟੈਸਟ ਰਿਪੋਰਟ ਨੇਗਟਿਵ ਆਉਣ ਤੋਂ ਬਾਅਦ ਅੱਜ 12 ਹੋਰ ਪਿੰਡ ਵਾਸੀਆਂ ਦੀ ਰਿਪੋਰਟ ਨੇਗਟਿਵ ਆਉਣ ਤੇ ਵੱਡੀ ਰਾਹਤ ਮਿਲੀ ਹੈ | ਸਿਹਤ ਮਹਿਕਮੇ ਮੁਤਾਬਿਕ ਮਰੀਜ਼ ਦੇ ਸੰਪਰਕ ਵਿੱਚ ਆਏ ਸਾਰੇ ਲੋਕਾਂ ਦੇ ਟੈਸਟ ਪੂਰੇ ਹੋ ਚੁੱਕੇ ਹਨ | ਇਹ ਜਾਣਕਾਰੀ ਦਿੰਦੇ ਕੋਵਿਡ ਇੰਚਾਰਜ ਸੀ.ਐੱਚ.ਸੀ. ਟਾਂਡਾ ਡਾ ਕੇ ਆਰ ਬਾਲੀ ਨੇ ਦੱਸਿਆ ਕਿ ਪੰਡੋਰੀ ਵਾਸੀਆਂ ਦੇ ਨਾਲ ਨਾਲ ਪਿੰਡ ਭੂਲਪੁਰ ਵਿੱਚੋਂ ਲਏ ਗਏ 35 ਪਰਵਾਸੀ ਮਜ਼ਦੂਰਾਂ ਦੇ ਟੈਸਟ ਵੀ ਨੇਗਟਿਵ ਆਏ ਹਨ |
advt.
advt.


0 Comments