ਟਾਂਡਾ ਉੜਮੁੜ , 8 ਜੂਨ (ਨਵਦੀਪ ਸਿੰਘ ) - ਪਿੰਡ ਨੰਗਲੀ (ਜਲਾਲਪੁਰ ) ਵਿੱਚ 19 ਤੋਂ ਬਾਅਦ ਹੁਣ 8 ਹੋਰ ਪਾਜ਼ੇਟਿਵ ਠੀਕ ਹੋਕੇ ਅੱਜ ਘਰ ਵਾਪਸ ਆ ਗਏ ਹਨ | ਇਸ ਦੇ ਨਾਲ ਹੀ ਅੱਜ ਇਕ ਹੋਰ ਰਾਹਤ ਭਰੀ ਖਬਰ ਉਸ ਵੇਲੇ ਆਈ ਜਦੋ 67 ਪਿੰਡ ਵਾਸੀਆਂ ਦੀ ਰਿਪੋਰਟ ਅੱਜ ਨੈਗੇਟਿਵ ਆਈ l ਇਸ ਬਾਰੇ ਜਾਣਕਾਰੀ ਦਿੰਦੇ ਐੱਸ.ਐੱਮ.ਓ. ਕੇ.ਆਰ. ਬਾਲੀ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਪਿੰਡ ਵਿੱਚ 29 ਪਾਜ਼ੇਟਿਵ ਮਰੀਜ਼ਾਂ ਵਿੱਚੋਂ 27 ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਿੰਡ ਆਪਣੇ ਘਰਾਂ ਵਿੱਚ ਪਰਤ ਆਏ ਹਨ |
ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਦੀ ਟੀਮ ਨੋਡਲ ਅਫਸਰ ਡਾਕਟਰ ਹਰਪ੍ਰੀਤ ਸਿੰਘ, ਡਾਕਟਰ ਕਰਨ ਵਿਰਕ, ਡਾਕਟਰ ਰਵੀ ਕੁਮਾਰ, ਸ਼ਵਿੰਦਰ ਸਿੰਘ ਅਤੇ ਸਰਕਾਰੀ ਹਸਪਤਾਲ ਦਸੂਹਾ ਦੀ ਡਾਕਟਰ ਹਰਸ਼ਾ ਦੀ ਟੀਮ ਦੇ ਸਹਿਯੋਗ ਨਾਲ ਅੱਜ 73 ਵਾਸੀਆਂ ਦੇ ਸੈਂਪਲ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀ ਟੀਮ ਕੋਰੋਨਾ ਚੇਨ ਤੋੜਨ ਵਿੱਚ ਸਫਲ ਹੋ ਰਹੀ ਹੈ ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਕੋਰੋਨਾ ਮਾਤ ਦੇਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਨ ਦੀ ਪ੍ਰੇਰਨਾ ਦਿੱਤੀ |
advt.

0 Comments