ਟਾਂਡਾ ਉੜਮੁੜ, 5 ਜੁਲਾਈ (ਨਵਦੀਪ ਸਿੰਘ ) - ਬਾਬਾ ਰੰਗੀ ਰਾਮ ਚੈਰੀਟੇਬਲ ਹਸਪਤਾਲ ਜਾਜਾ ਵਿੱਚ ਬਾਬਾ ਰਾਮ ਜੀ ਦਾਸ ਜੀ ਯਾਦ ਵਿੱਚ ਪਹਿਲਾਂ ਇਕ ਰੋਜ਼ਾ ਖੂਨਦਾਨ ਕੈਂਪ ਲਾਇਆ ਗਿਆ | ਜਰਨੈਲ ਸਿੰਘ ਸਨੀ ਦੀ ਦੇਖਰੇਖ ਵਿੱਚ ਸਾਈ ਬਲੱਡ ਸੇਵਾ ਸੁਸਾਇਟੀ ਟਾਂਡਾ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਦਾ ਉਦਘਾਟਨ ਗੱਦੀ ਨਸ਼ੀਨ ਡੇਰਾ ਰੰਗੀ ਰਾਮ ਜੀ ਬਾਬਾ ਹਰਦੀਪ ਸਿੰਘ, ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਅਤੇ ਕੌਂਸਲਰ ਜਗਜੀਵਨ ਜੱਗੀ ਨੇ ਸਾਂਝੇ ਰੂਪ ਵਿੱਚ ਕੀਤਾ | ਇਸ ਮੌਕੇ ਵੀ.ਟੀ.ਓ. ਡਾ. ਜਗਦੇਵ ਸਿੰਘ ਗਰੇਵਾਲ, ਜਰਨੈਲ ਸਿੰਘ, ਸਰਬਜੀਤ ਸਿੰਘ, ਰਾਜ,ਸੋਨੀ ਦੀ ਟੀਮ ਨੇ ਸੇਵਾਵਾਂ ਦਿੱਤੀਆਂ |
ਕੈਂਪ ਦੌਰਾਨ 50 ਡੋਨਰਾ ਨੇ ਖੂਨਦਾਨ ਕੀਤਾ | ਇਸ ਮੌਕੇ ਖੂਨਦਾਨੀਆਂ ਨੂੰ ਸਨਮਾਨਤ ਕਰਦੇ ਪ੍ਰਧਾਨ ਸੈਣੀ ਅਤੇ ਕੌਂਸਲਰ ਜੱਗੀ ਨੇ ਬਲੱਡ ਬੈਕ ਰਾਹੀਂ ਲੋੜਵੰਦ ਮਰੀਜ਼ਾਂ ਦੀ ਮਦਦ ਦਾ ਮਿਸ਼ਨ ਚਲਾ ਰਹੀ ਸੰਤ ਰੰਗੀ ਰਾਮ ਹਸਪਤਾਲ ਦੀ ਸਮੂਹ ਟੀਮ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਜਿਸ ਨਾਲ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ | ਉਨ੍ਹਾਂ ਨੌਜਵਾਨਾਂ ਨੂੰ ਇਸ ਸੇਵਾ ਮਿਸ਼ਨ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਸੌਰਵ, ਵਰਿੰਦਰ ਪੰਡਿਤ, ਸਰਬਜੀਤ ਸਿੰਘ, ਅਮ੍ਰਿਤਪਾਲ ਸਿੰਘ, ਗਿੰਨੀ ਅਰੋੜਾ, ਪਰਮਿੰਦਰ ਪਾਲ ਸਿੰਘ ਸੋਨੀ, ਸੁਮਿਤ, ਪ੍ਰਿੰਸ, ਕਰਨ ਅਰੋੜਾ, ਗੁਲਸ਼ਨ ਅਰੋੜਾ ਆਦਿ ਮੌਜੂਦ ਸਨ |
advt

0 Comments