ਟਾਂਡਾ ਉੜਮੁੜ,19 ਜੁਲਾਈ ( ਨਵਦੀਪ ਸਿੰਘ )- ਪਿੰਡ ਸਹਿਬਾਜ਼ਪੁਰ ਦੇ ਮੋੜ ਨਜ਼ਦੀਕ ਅੱਜ ਸ਼ਾਮ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਤੇਲ ਟੈਂਕਰ ਦੀ ਚਪੇਟ ਬਚਾਉਣ ਕਾਰਨ ਸਕੂਟਰੀ ਸਵਾਰ ਦੀ ਮੌਤ ਹੋ ਗਈ | ਮ੍ਰਿਤਕ ਪਛਾਣ ਕੁਲਦੀਪ ਸਿੰਘ ਪੁੱਤਰ ਪੂਰਨ ਸਿੰਘ ਨਿਵਾਸੀ ਕੋਟਲੀ ਜੰਡ ਦੇ ਰੂਪ ਵਿੱਚ ਹੋਈ ਹੈ | ਹਾਦਸਾ ਸ਼ਾਮ 6.30 ਵਜੇ ਦੇ ਕਰੀਬ ਉਸ ਸਮੇ ਵਾਪਰਿਆ ਜਦੋ ਸਕੂਟਰੀ ਸਵਾਰ ਟਾਂਡਾ ਤੋਂ ਮਿਆਣੀ ਰੋਡ ਵੱਲ ਜਾ ਰਹੇ ਤੇਲ ਦੇ ਟੈੰਕਰ ਦੀ ਲਪੇਟ ਵਿੱਚ ਆ ਗਿਆ ਅਤੇ ਬੁਰੀ ਤਰਾਂ ਕੁਚਲੇ ਜਾਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ |


0 Comments