ਟਾਂਡਾ ਉੜਮੁੜ , 3 ਜੁਲਾਈ (ਨਵਦੀਪ ਸਿੰਘ ) - ਪਿੰਡ ਦੇਹਰੀਵਾਲ ਨਜ਼ਦੀਕ ਬੀਤੀ ਸ਼ਾਮ ਸਾਢੇ 7 ਵਜੇ ਹੋਏ ਸੜਕ ਹਾਦਸੇ ਵਿੱਚ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ | ਮ੍ਰਤਿਕ ਦੀ ਪਛਾਣ ਪਵਨ ਕੁਮਾਰ ਪੁੱਤਰ ਰਜਨੀਸ਼ ਕੁਮਾਰ ਨਿਵਾਸੀ ਬਿਹਾਰ ਦੇ ਰੂਪ ਵਿੱਚ ਹੋਈ ਹੈ |ਟਾਂਡਾ ਪੁਲਸ ਨੇ ਹਾਦਸੇ ਦੇ ਪ੍ਰਤੱਖ ਦਰਸ਼ੀ ਹੋਰ ਪਰਵਾਸੀ ਮਜ਼ਦੂਰ ਰਾਮ ਪ੍ਰਸਾਦ ਪੁੱਤਰ ਭਾਗੀ ਰਾਮ ਨਿਵਾਸੀ ਧਿਆਨਪੁਰ (ਚੰਦਨਪੁਰ ) ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਦੇ ਬਿਆਨ ਦੇ ਅਧਾਰ ਤੇ 174 ਸੀ ਆਰ ਪੀ ਸੀ ਅਧੀਨ ਕਾਰਵਾਈ ਕੀਤੀ ਹੈ |ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਰਾਮ ਪ੍ਰਸਾਦ ਨੇ ਦੱਸਿਆ ਕਿ ਉਹ ਅਤੇ ਪਵਨ ਕੁਮਾਰ ਪਿੰਡ ਬਸੀ ਜਲਾਲ ਵਿਖੇ ਕਿਸਾਨ ਕੁਲਵਿੰਦਰ ਸਿੰਘ ਦੇ ਕੋਲ ਰਹਿੰਦੇ ਹਨ ਅਤੇ ਖੇਤ ਮਜ਼ਦੂਰੀ ਦਾ ਕੰਮ ਕਰਦੇ ਹਨ | ਬੀਤੇ ਦਿਨ ਜਦੋ ਉਹ ਕੁਲਵਿੰਦਰ ਸਿੰਘ ਦੇ ਘੋੜੇਵਾਹਾ ਸਥਿਤ ਖੇਤਾਂ ਵਿੱਚ ਝੋਨਾ ਲਗਾ ਕੇ ਟਰੈਕਟਰ ਟਰਾਲੀ ਤੇ ਵਾਪਸ ਆ ਰਹੇ ਹਨ ਤਾਂ ਪਿੰਡ ਦੇਹਰੀਵਾਲ ਨਜ਼ਦੀਕ ਸੰਤੁਲਨ ਗੁਆ ਕੇ ਪਵਨ ਟਰੈਕਟਰ ਤੋਂ ਸੜਕ ਤੇ ਡਿੱਗ ਗਿਆ ਅਤੇ ਟਰਾਲੀ ਦੇ ਟਾਇਰਾਂ ਹੇਠ ਆਉਣ ਨਾਲ ਗੰਭੀਰ ਜਖਮੀ ਹੋ ਗਿਆ | ਜਖ਼ਮੀ ਹਾਲਤ ਵਿੱਚ ਉਸਨੂੰ ਟਾਂਡਾ ਦੇ ਨਿੱਜੀ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਮਦਦ ਦੇਣ ਉਪਰੰਤ ਜਲੰਧਰ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ |
ADVT.
ADVT.

0 Comments